Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agam. 1. ਜੋ ਗਮਨ ਨਾ ਕਰੇ, ਅਚਲ (ਮਹਾਨ ਕੋਸ਼)। 2. ਜਿਥੇ ਪਹੁੰਚਿਆਂ ਨਾ ਜਾ ਸਕੇ, ਪਹੁੰਚ ਤੋਂ ਪਰੇ, ਸਮਝ ਤੋਂ ਪਰੇ। 3. ਵੇਦ ਸ਼ਾਸਤਰ। 4. ਬਹੁਤ ਤੇਜ਼, ਭਾਰੀ। 1. which does not move, stationary. 2. inaccessable, beyond reach, unapproachable scriptures. 3. Vedas and Sashtras. 4. severe, intense. ਉਦਾਹਰਨਾ: 1. ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ ॥ Raga Saarang 1, Asatpadee 2, 7:1 (P: 1233). 2. ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥ Raga Sireeraag 5, 99, 3:3 (P: 52). 3. ਅਗਮ ਨਿਗਮ ਸਤਿਗੁਰੂ ਦਿਖਾਇਆ ॥ Raga Maaroo 3, Asatpadee 1, 6:1 (P: 1016). 4. ਅਨਲ ਅਗਮ ਜੈਸੇ ਲਹਰਿ ਮਇਓ ਦਧਿ ਜਲ ਕੇਵਲ ਜਲ ਮਾਹੀ ॥ Raga Sorath Ravidas, 1, 1:2 (P: 654).
|
SGGS Gurmukhi-English Dictionary |
1. incomprehensible, inaccessible, beyond reach. 2. incomprhensible God. 3. (one of four) Vedas, Vedas. 4. forceful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. inaccessible, unapproachable.
|
Mahan Kosh Encyclopedia |
ਵਿ. ਜੋ ਗਮਨ ਨਾ ਕਰੇ. ਅਚਲ. “ਅਗਮ ਅਗੋਚਰੁ ਅਨਾਥੁ ਅਜੋਨੀ.” (ਸਾਰ ਅ: ਮਃ ੧) 2. ਨਾਮ/n. ਬਿਰਛ। 3. ਪਹਾੜ। 4. ਸੰ. ਅਗਮ੍ਯ. ਵਿ. ਜਿੱਥੇ ਪਹੁਚਿਆ ਨਾ ਜਾਵੇ. “ਅਗਮ ਤੀਰ ਨਹ ਲੰਘਨਹ.” (ਸਹਸ ਮਃ ੫) “ਅਗਮ ਨਿਗਮ ਸਤਿਗੁਰੂ ਦਿਖਾਇਆ.” (ਮਾਰੂ ਅ: ਮਃ ੩) ਨਿਗਮ (ਵੇਦ) ਕਰਕੇ ਭੀ ਜੋ ਅਗਮ੍ਯ ਹੈ, ਉਹ ਸਤਿਗੁਰੂ ਨੇ ਦਿਖਾਇਆ ਹੈ। 5. ਜਿਸ ਵਿੱਚ ਬੁੱਧੀ ਦੀ ਪਹੁਚ ਨਾ ਹੋਵੇ. ਅਚਿੰਤ੍ਯ। 6. ਦੇਖੋ- ਆਗਮ। 7. ਭਵਿਸ਼੍ਯਤ. “ਜਨ ਨਾਨਕ ਅਗਮ ਵੀਚਾਰਿਆ.” (ਮਃ ੪ ਵਾਰ ਗਉ ੧) 8. ਆਗਮ. ਸ਼ਾਸ੍ਤ੍ਰ. “ਹਰਿ ਅਗਮ ਅਗੋਚਰ ਗੁਰਿ ਅਗਮ ਦਿਖਾਲੀ.” (ਭੈਰ ਮਃ ੪) ਗੁਰੁਸ਼ਾ੍ਸ੍ਤ੍ਰ ਨੇ ਦਿਖਾਇਆ। 9. ਭਾਈ ਸੰਤੋਖ ਸਿੰਘ ਨੇ ਔਖੇ (ਮੁਸ਼ਕਿਲ) ਲਈ ਅਗਮ ਸ਼ਬਦ ਵਰਤਿਆ ਹੈ. “ਸਬ ਬਿਧਿ ਸੁਗਮ, ਅਗਮ ਕਛੁ ਨਾਹੀ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|