Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ajæ. 1. ਇਕ ਸੂਰਜਵੰਸ਼ੀ ਰਾਜਾ ਜਿਸ ਬਾਰੇ ਕਈ ਮਿਥਿਹਾਸਿਕ ਕਥਾਵਾਂ ਪ੍ਰਸਿੱਧ ਹਨ; ਇਹ ਦਸ਼ਰਥ ਦਾ ਪਿਤਾ ਸੀ ਤੇ ਰਾਣੀ ਇੰਦੂਮਤੀ ਦੇ ਵਿਯੋਗ ਵਿਚ ਭਿਖਾਰੀ ਬਣ ਗਿਆ ਸੀ। ਇਸ ਨੇ ਇਕ ਸਾਧੂ ਨੂੰ ਲਿਦ ਭਿਖਿਆ ਵਿਚ ਦਿੱਤੀ ਜੋ ਇਸਨੂੰ ਆਪ ਖਾਣੀ ਪਈ। 2. ਹੁਣ ਤੋੜੀ, ਹੁਣ ਤਕ, ਹੁਣ ਵੀ। 3. ਅਜਿਤ, ਜੋ ਜਿਤਿਆ ਨਾ ਜਾ ਸਕੇ। 1. One mythological Suryavanshi king. 2. even till now, even now. 3. Unconquerable, invincible. ਉਦਾਹਰਨਾ: 1. ਅਜੈ ਸੁ ਰੋਵੈ ਭੀਖਿਆ ਖਾਇ ॥ Raga Raamkalee 3, Vaar 14, Salok, 1, 1:3 (P: 953). 2. ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥ Salok, Farid, 90:2 (P: 1382). ਅਜੈ ਸੁ ਜਾਗਉ ਆਸ ਪਿਆਸੀ ॥ Raga Aaasaa 1, 26, 3:2 (P: 357). ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥ (ਅਜੇ, ਹੁਣ ਵੀ). Salok, Farid, 73:2 (P: 1381). 3. ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥ Sava-eeay of Guru Arjan Dev, haribans, 1:3 (P: 1409). ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ ॥ Sava-eeay of Guru Arjan Dev, haribans, 1:1 (P: 1409).
|
SGGS Gurmukhi-English Dictionary |
1. one mythological Suryavanshi king. 2. till/until now, even now, so far, even so. 3. invincible.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. same as ਅਜਿਤ, unconquered.
|
Mahan Kosh Encyclopedia |
ਹੁਣ ਤੋੜੀ. ਦੇਖੋ- ਅਜੇ 1. “ਅਜੈ ਸੁ ਰਬੁ ਨ ਬਹੁੜਿਓ.” (ਸ. ਫਰੀਦ) 2. ਅਜਯ. ਨਾਮ/n. ਪਰਾਜਿਤ. ਹਾਰ. ਸ਼ਿਕਸ੍ਤ। 3. ਵਿ. ਜਿਸ ਦਾ ਜਿੱਤਣਾ ਕਠਨ ਹੈ. ਅਜੇਯ. “ਅਜੈ ਅਲੈ.” (ਜਾਪੁ) 4. ਨਾਮ/n. ਕਰਤਾਰ. ਪਾਰਬ੍ਰਹ੍ਮ “ਅਜੈ ਗੰਗ ਜਲ ਅਟਲ ਸਿਖ ਸੰਗਤਿ ਸਭ ਨਾਵੈ.” (ਸਵੈਯੇ ਮਃ ੫ ਕੇ) 5. ਅਜ ਰਾਜਾ. ਰਾਮ ਚੰਦ੍ਰ ਜੀ ਦਾ ਦਾਦਾ. “ਅਜੈ ਸੁ ਰੋਵੈ ਭੀਖਿਆ ਖਾਇ.” (ਮਃ ੧ ਰਾਮ ਵਾਰ ੧) ਇੰਦੁਮਤੀ ਰਾਣੀ ਦੇ ਵਿਯੋਗ ਵਿੱਚ ਰਾਜ ਤਿਆਗਕੇ ਭਿਖ੍ਯਾ ਮੰਗਦਾ ਰਾਜਾ ਅਜ ਰੋਇਆ. ਦੇਖੋ- ਇੰਦੁਮਤੀ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|