Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anaᴺḋ. 1. ਖੁਸ਼ੀ, ਪ੍ਰਸੰਨਤਾ। 2. ਸੁਖ। 3. ਅਨੰਦ, ਪੂਰਨ ਸੰਤੁਸ਼ਟਤਾ/ਟਿਕਾਉ/ਸ਼ਾਤੀ ਵਾਲੀ ਅਵਸਥਾ/ਸਥਿਤੀ । 1. happiness. 2. comforts, pleasures. 3. bliss, total satisfaction, tranquilty, peace of mind. ਉਦਾਹਰਨਾ: 1. ਜਿਉ ਅੰਧੁਲੇ ਪੇਖਤ ਹੋਇ ਅਨੰਦ ॥ Raga Raamkalee 5, Asatpadee 4, 4:1 (P: 914). 2. ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ॥ ਕੋਟਿ ਅਨੰਦ ਜਹ ਹਰਿ ਗੁਨ ਗਾਹੀ ॥ Raga Gaurhee 5, 158, 1:1;2 (P: 197). 3. ਨਾਮੁ ਜਪਤ ਮਨਿ ਭਏ ਅਨੰਦ ॥ Raga Gaurhee 5, 110, 1:3 (P: 201).
|
SGGS Gurmukhi-English Dictionary |
spiritual bliss/happiness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. happiness, joy, pleasure, delight, glee, ecstasy, rapture; tranquility of mind, content; bliss, spiritual peace; colloq. see ਅਨੰਦ ਕਾਰਜ.
|
Mahan Kosh Encyclopedia |
ਸੰ. आनन्द- ਆਨੰਦ. ਨਾਮ/n. ਖ਼ੁਸ਼ੀ. ਪ੍ਰਸੰਨਤਾ. “ਮਿਟਿਆ ਸੋਗ ਮਹਾ ਅਨੰਦ ਥੀਆ.” (ਆਸਾ ਮਃ ੫) 2. ਰਾਗ ਰਾਮਕਲੀ ਵਿੱਚ ਇੱਕ ਖ਼ਾਸ ਬਾਣੀ, ਜੋ ਤੀਜੇ ਸਤਿਗੁਰੂ ਜੀ ਨੇ ਮੋਹਰੀ ਜੀ ਦੇ ਮਝਲੇ ਪੁਤ੍ਰ ਦੇ ਜਨਮ ਸਮੇਂ ਸੰਮਤ ੧੬੧੧ ਵਿੱਚ ਉੱਚਾਰਣ ਕੀਤੀ,{105} ਅਤੇ ਪੋਤੇ ਦਾ ਨਾਉਂ ‘ਅਨੰਦ’ ਰੱਖਿਆ। 3. ਗੁਰੂ ਅਮਰ ਦੇਵ ਜੀ ਦਾ ਪੋਤਾ. ਇਹ ਮਹਾਤਮਾ ਵਡਾ ਕਰਣੀ ਵਾਲਾ ਹੋਇਆ ਹੈ. ਗੁਰੂ ਹਰਿਗੋਬਿੰਦ ਸਾਹਿਬ ਨੇ ਅਨੰਦ ਜੀ ਨੂੰ ਪਾਲਕੀ ਭੇਜਕੇ ਕੀਰਤਪੁਰ ਸਦਵਾਇਆ ਸੀ. ਉਹ ਪਾਲਕੀ ਹੁਣ ਗੋਇੰਦਵਾਲ ਮੌਜੂਦ ਹੈ। 4. ਸਿੱਖਧਰਮ ਅਨੁਸਾਰ ਵਿਆਹ (ਸ਼ਾਦੀ) ਦਾ ਨਾਉਂ ਭੀ ਅਨੰਦ ਬਾਣੀ ਕਰਕੇ ਹੀ ਹੈ. “ਬਿਨਾ ਅਨੰਦ ਬਿਆਹ ਕੇ ਭੁਗਤੇ ਪਰ ਕੀ ਜੋਇ ××× ਮੇਰਾ ਸਿੱਖ ਨ ਸੋਇ.” (ਰਤਨਮਾਲ) ਦੇਖੋ- ਅਨੰਦ ੪. ਅਨੰਦ ਬਾਣੀ ਹੋਰ ਮੰਗਲ ਕਾਰਜਾਂ ਵਿੱਚ ਭੀ ਪੜ੍ਹੀਜਾਂਦੀ ਹੈ, ਜੈਸੇ- ਗੁਰੂ ਹਰਿਗੋਬਿੰਦ ਜੀ ਦੇ ਜਨਮ ਸਮੇਂ ਪਾਠ ਹੋਇਆ. “ਗੁਰੁਬਾਣੀ ਸਖੀ ਅਨੰਦ ਗਾਵੈ.” (ਆਸਾ ਮਃ ੫). 5. ਸੰ. अनन्द. ਵਿ. ਨੰਦ (ਖ਼ੁਸ਼ੀ) ਬਿਨਾ. ਪ੍ਰਸੰਨਤਾ ਰਹਿਤ। 6. ਪੁਤ੍ਰ ਬਿਨਾ. ਅਪੁਤ੍ਰ. ਔਤ. Footnotes: {105} ਅਨੰਦ ਬਾਣੀ ਦੀਆਂ ੪੦ ਪੌੜੀਆਂ ਹਨ. ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ੩੮ ਗੁਰੁ ਅਮਰਦੇਵ ਦੀਆਂ, ਇੱਕ ਗੁਰੂ ਰਾਮਦਾਸ ਜੀ ਦੀ ਅਤੇ ਇੱਕ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ, ਪਰ ਇਹ ਸਹੀ ਨਹੀਂ. ਸਾਰੀ ਬਾਣੀ ਤੀਜੇ ਸਤਿਗੁਰੁ ਦੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|