Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Apoorab. ਜੋ ਪੂਰਬ ਨਹੀਂ ਹੋਇਆ, ਅਨੋਖਾ, ਅਸਚਰਜ, ਅਦੁਤੀ। wondrous, amazing, astonishing. ਉਦਾਹਰਨ: ਸੁਰਿ ਨਰ ਗਣ ਗੰਧਰਬ ਮਿਲਿ ਆਏ ਅਪੂਰਬ ਜੰਞ ਬਣਾਈ ॥ Raga Soohee 4, Chhant 3, 4:5 (P: 775).
|
SGGS Gurmukhi-English Dictionary |
wondrous, astonishing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਪਰਵ) ਸੰ. ਅਪੂਰਵ. ਵਿ. ਜੋ ਪੂਰਵ (ਪਹਿਲਾਂ) ਨਹੀਂ ਹੋਇਆ. ਅਨੋਖਾ. ਅਦਭੁਤ. “ਅਪੂਰਬ ਜੰਞ ਬਣਾਈ.” (ਸੂਹੀ ਛੰਤ ਮਃ ੪) 2. ਇੱਕ ਗਣਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ- ਰ, ਤ. ऽ।ऽ, ऽ. ਉਦਾਹਰਣ- ਕਾਨਨੰ ਗੇ ਰਾਮ। ਧਰਮ ਕਰਮ ਧਾਮ। ਲੱਛਨੈ ਲੈ ਸੰਗ। ਜਾਨਕੀ ਸੋਭੰਗ॥ (ਰਾਮਾਵ) (ਅ) ਦੂਜਾ ਰੂਪ. ਚਾਰ ਚਰਣ. ਪ੍ਰਤਿ ਚਰਣ- ਇੱਕ ਰਗਣ ਇੱਕ ਗੁਰੁ. ।ऽऽ, ऽ. ਇਸ ਦਾ ਨਾਉਂ ਰੰਗੀ ਭੀ ਹੈ. ਉਦਾਹਰਣ- ਗਣੇ ਕੇਤੇ। ਹਣੇ ਜੇਤੇ। ਕਈ ਮਾਰੇ। ਕਿਤੇ ਹਾਰੇ॥ (ਰਾਮਾਵ) 3. ਮੀਮਾਂਸਿਕਾਂ ਦੇ ਸੰਕੇਤ ਅਨੁਸਾਰ ਕਰਮ (ਅਦ੍ਰਿਸ਼੍ਟ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|