Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amal. 1. ਕੰਮ। 2. ਮਲ ਰਹਿਤ, ਨਿਰਮਲ (‘ਨਿਰੁਕਤ’ ਇਸ ਦਾ ਅਰਥ ‘ਗੁਰੂ ਅਮਰਦਾਸ’ ਕਰਦੇ ਹਨ।)। 3. ਨਸ਼ਾ। 1. deeds. 2. with dirt, pure, filthless, stainless. 3. addicted to. ਉਦਾਹਰਨਾ: 1. ਅਵਰਿ ਦਿਵਾਜੇ ਦੁਨੀ ਦੇ ਝੂਠੇ ਅਮਲ ਕਰੇਹੁ ॥ Raga Maajh 1, Vaar 6, Salok, 1, 1:4 (P: 140). 2. ਅਮਲ ਨ ਮਲ ਨ ਛਾਹ ਨਹੀ ਧੂਪ ॥ Raga Gaurhee, Kabir, Thitee, 11:4 (P: 344). 3. ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲਹੁ ਅਨਦ ਭਲੇ ॥ Raga Nat-Naraain 4, 2, 4:2 (P: 976).
|
SGGS Gurmukhi-English Dictionary |
1. deeds, action. 2. without dirt, clean. 3. addiction.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. action, execution, practice; conduct, character. (2) n.m. addiction; drug addicted to, usu. opium; (maths) written description of a construction.
|
Mahan Kosh Encyclopedia |
(ਅਮਲੁ) ਅਮਰ ਸ਼ਬਦ ਦੀ ਥਾਂ ਅਮਲੁ ਪਦ ਆਇਆ ਹੈ. “ਭਲ੍ਯੁ ਅਮਲੁ ਸਤਿਗੁਰੁ ਸੰਗਿ ਨਿਵਾਸੁ.” (ਸਵੈਯੇ ਮਃ ੪ ਕੇ) ਗੁਰੂਅਮਰ ਦੇਵ ਜੀ ਨਾਲ ਨਿਵਾਸ। 2. ਸਿੰਧੀ. ਨਾਮ/n. ਅਫ਼ੀਮ. ਭਾਵ- ਨਸ਼ਾ. ਮਾਦਕ. “ਅਮਲਨ ਸਿਉ ਅਮਲੀ ਲਪਟਾਇਓ.” (ਸੋਰ ਮਃ ੫) ਗੁਰੁਮਤ ਵਿੱਚ ਸਾਰੇ ਅਮਲ (ਨਸ਼ੇ) ਨਿੰਦਿਤ ਹਨ. ਦੇਖੋ- ਗੁਰੁਮਤ ਮਾਰਤੰਡ. 3. ਸੰ. अमल. ਵਿ. ਬਿਨਾ ਮੈਲ. ਨਿਰਮਲ. “ਲੋਚਨ ਅਮਲ ਕਮਲਦਲ ਜੈਸੇ.” (ਨਾਪ੍ਰ) 4. ਨਾਮ/n. ਅਭਰਕ. ਅਬਰਕ। 5. ਸੰ. अम्ल- ਅਮ੍ਲ. ਖਟਾਈ. ਤੁਰਸ਼ੀ. “ਹਨਤ ਜਲ ਆਗ ਕੋ ਅਮਲ ਸੁਰ ਰਾਗ ਕੋ.” (ਕ੍ਰਿਸਨਾਵ) ਖਟਾਈ ਕੰਠ ਦਾ ਸੁਰ ਵਿਗਾੜ ਦਿੰਦੀ ਹੈ। 6. ਵਿ. ਖੱਟਾ. ਤੁਰਸ਼. “ਮਧੁਰ ਸਲਵਨ ਸੁ ਅਮਲ ਬਿਧ ਪੁਨ ਤਿਕਤ ਕਖਾਯਾ.” (ਗੁਪ੍ਰਸੂ) ਦੇਖੋ- ਖਟਰਸ। 7. ਅ਼. [عمل] ਅ਼ਮਲ. ਨਾਮ/n. ਕਰਮ. ਆਚਾਰ. “ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ.” (ਸ. ਫਰੀਦ) 8. ਨਿਯਮ. ਨੇਮ। 9. ਪ੍ਰਬੰਧ. ਇੰਤਜਾਮ। 10. ਅਮਲਦਾਰੀ. ਰਾਜ ਦਾ ਬੰਦੋਬਸਤ. “ਤੁਰਕ ਪਠਾਣੀ ਅਮਲੁ ਕੀਆ.” (ਵਾਰ ਆਸਾ) 11. ਅਭ੍ਯਾਸ। 12. ਅ਼. [امل] ਉਮੀਦ. ਆਸ਼ਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|