Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Arab. (ਸੰ.) ਦਸ ਕ੍ਰੋੜ। billions. ਉਦਾਹਰਨ: ਲਾਖ ਅਰਬ ਖਰਬ ਦੀਨੋ ਦਾਨੁ ॥ Raga Gaurhee 5, 111, 1:2 (P: 202).
|
English Translation |
(1) n.m. Arabia; native of Arabia. (2) adj. one hundred crore, one thousand million, a billion (American). (2) n.f. dia. See ਅਰਵੀ.
|
Mahan Kosh Encyclopedia |
ਸੰ. अर्ब्. ਧਾ. ਮਾਰਨਾ. ਵਧ (ਕ਼ਤਲ) ਕਰਨਾ. ਜਾਣਾ। 2. ਅ਼. [عرب] ਅ਼ਰਬ Arabia. ਨਾਮ/n. ਭਾਰਤ ਦੇ ਪੱਛਮ, ਸਮੁੰਦਰ ਤੋਂ ਪਾਰ ਇੱਕ ਰੇਤਲਾ ਦੇਸ਼, ਜਿਸ ਦਾ ਰਕਬਾ ਕਰੀਬ ੧,੦੦੦, ੦੦੦ ਮੀਲ ਅਤੇ ਜਨਸੰਖ੍ਯਾ ੬,੦੦੦,੦੦੦ ਹੈ. ਇਸੇ ਵਿੱਚ ਮੁਹੰਮਦ ਸਾਹਿਬ ਜਨਮੇ ਹਨ, ਜਿਨ੍ਹਾਂ ਦਾ ਨਿਵਾਸ ਮੱਕੇ ਵਿੱਚ ਸੀ. ਮੁਸਲਮਾਨਾਂ ਦਾ ਧਰਮਮੰਦਿਰ ਕਾਬਾ ਭੀ ਮੱਕੇ ਵਿੱਚ ਹੈ. ਅਰਬ ਪੰਜ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ:- ਤਿਹਾਮਹ, ਹਿਜਾਜ਼, ਨਜਦ, ਅਰੂਜ਼ ਅਤੇ ਯਮਨ. “ਮਹਾਦੀਨ ਤਬ ਪ੍ਰਭੁ ਉਪਰਾਜਾ। ਅਰਬ ਦੇਸ ਕੋ ਕੀਨੋ ਰਾਜਾ.” (ਵਿਚਿਤ੍ਰ) 3. ਵਿ. ਅ਼ਰਬ ਦੇਸ਼ ਨਾਲ ਸੰਬੰਧ ਰੱਖਣ ਵਾਲਾ. ਅ਼ਰਬ ਦਾ, ਜੈਸੇ- ਅ਼ਰਬ ਦਾ ਘੋੜਾ ਆਦਿ। 4. ਅਰਬ ਉਸ ਸਮੁੰਦਰ ਦਾ ਭੀ ਨਾਉਂ ਹੈ. ਜੋ ਹਿੰਦ ਦੇ ਪੱਛਮ ਨੂੰ ਹੈ। 5. ਸੰ. अर्बुद- ਅਰਬੁਦ. ਨਾਮ/n. ਦਸ਼ ਕਰੋੜ, ਦਸ਼ ਕੋਟਿ. “ਭੰਡਾਰ ਦਰਬ ਅਰਬ ਖਰਬ.” (ਰਾਮ ਪੜਤਾਲ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|