| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Avṫaar. 1. ਧਰਤੀ ਉਤੇ ਜਨਮ ਲੈਣ ਵਾਲਾ ਦੇਵਤਾ। 2. ਜਨਮ। 1. incarnation. 2. birth. ਉਦਾਹਰਨਾ:
 1.  ਬਿਆਪਤ ਸੁਰਗ ਨਰਕ ਅਵਤਾਰ ॥ Raga Gaurhee 5, 88, 1:2 (P: 182).
 ਕਈ ਕੋਟਿ ਹੋਏ ਅਵਤਾਰ ॥ Raga Gaurhee 5, Sukhmanee 10, 7:3 (P: 276).
 2.  ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ ॥ Raga Gaurhee 5, 158, 2:2 (P: 214).
 ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ ॥ Raga Aaasaa Ravidas, 1, 2:2 (P: 486).
 | 
 
 | SGGS Gurmukhi-English Dictionary |  | 1. reincarnation, cycle of birth and death. 2. divine incarnation. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.m. incarnation, (human) birth. | 
 
 | Mahan Kosh Encyclopedia |  | ਸੰ. ਨਾਮ/n. ਜਨਮ. “ਮਾਨੁਖਾ ਅਵਤਾਰ ਦੁਰਲਭ.” (ਆਸਾ ਰਵਿਦਾਸ) 2. ਜਨਮ ਗ੍ਰਹਿਣ. ਜਨਮ ਧਾਰਨਾ। 3. ਉਤਰਨਾ. ਹੇਠ ਆਂਉਣ ਦੀ ਕ੍ਰਿਯਾ। 4. ਪੁਰਾਣਮਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿੱਚ ਪ੍ਰਗਟ ਹੋਣਾ. ਦੇਖੋ- ਚੌਬੀਸ ਅਵਤਾਰ ਅਤੇ ਦਸ ਅਵਤਾਰ. “ਅਵਤਾਰ ਨਾ ਜਾਨਹਿ ਅੰਤ। ਪਰਮੇਸਰ ਪਾਰਬ੍ਰਹਮ ਬਿਅੰਤ.” (ਰਾਮ ਮਃ ੫) 5. ਇੱਕ ਮਾਤ੍ਰਿਕਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ- ੨੩ ਮਾਤ੍ਰਾ. ੧੩ ਅਤੇ ੧੦ ਤੇ ਵਿਸ਼੍ਰਾਮ, ਅੰਤ ਲਘੁ ਗੁਰੁ. ਦਸਮਗ੍ਰੰਥ ਵਿੱਚ ਅਰਧ ਅਵਤਾਰ ਦੇਖੀਦਾ ਹੈ, ਜਿਸ ਦਾ ਸਿਰਲੇਖ ਲਿਖਾਰੀ ਦੀ ਭੁੱਲ ਨਾਲ ਦੋਹਰਾ ਹੋ ਗਿਆ ਹੈ, ਯਥਾ:- “ਅਸਥਨ ਮੁਖ ਲੈ ਕ੍ਰਿਸ੍ਨ ਤਿਹ, ਊਪਰ ਸੋਇ ਗਏ,
 ਧਾਇ ਤਬੈ ਬ੍ਰਿਜਲੋਕ ਸਭ, ਗੋਦ ਉਠਾਇ ਲਏ.”
 (ਕ੍ਰਿਸਨਾਵ).
 Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |