Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺṫar. ਅੰਦਰ, ਹਿਰਦਾ (ਹੋਰ ਵੇਖੋ ‘ਅੰਤਰੁ’)। innerself, heart, mind. ਉਦਾਹਰਨ: ਅੰਤਰ ਕੀ ਗਤਿ ਸਤਿਗੁਰੁ ਜਾਣੈ ॥ Raga Maaroo 1, Solhaa 21, 13:1 (P: 1042).
|
SGGS Gurmukhi-English Dictionary |
1. inside, inner self, mind. 2. separation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. interior, inside; difference; distance.
|
Mahan Kosh Encyclopedia |
ਸੰ. अन्तर. ਨਾਮ/n. ਫਾਸਲਾ. ਵਿੱਥ. ਤਫ਼ਾਵਤ। “ਨਿਸਿ ਦਿਨ ਅੰਤਰ ਜ੍ਯੋਂ ਅੰਤਰ ਬਖਾਨਿਯਤ.” (ਭਾਗੁ ੨) ਰਾਤ ਅਤੇ ਦਿਨ ਅੰਦਰ ਜਿਵੇਂ- ਭੇਦ (ਫਰਕ) ਹੈ। 2. ਓਟ. ਪੜਦਾ. ਆਵਰਣ. “ਜਿਨ ਕਉ ਪਿਆਸ ਤੁਮਾਰੀ ਪ੍ਰੀਤਮ. ਤਿਨ ਕਉ ਅੰਤਰ ਨਾਹੀ.” (ਮਲਾ ਮਃ ੫) 3. ਭੇਦ. ਫ਼ਰਕ. “ਹਰਿਜਨ ਹਰਿ ਅੰਤਰੁ ਨਹੀ.” (ਸ. ਮਃ ੯) 8. ਮਰਮ. ਭੇਤ. ਰਾਜ਼. “ਲੈ ਤਾਂਕੋ ਅੰਤਰ ਮੁਹਿ ਕਹਿਯਹੁ.” (ਚਰਿਤ੍ਰ ੫੫) 5. ਅੰਦਰ. ਵਿੱਚ. ਭੀਤਰ. ਦੇਖੋ- ਨੰ. ੧ ਦਾ ਉਦਾਹਰਣ। 6. ਅੰਤਹਕਰਣ. ਮਨ। 7. ਆਂਤ੍ਰ. ਆਂਦ. ਅੰਤੜੀ। 8. ਅੰਤ-ਅਰਿ. “ਪ੍ਰਿਥਮੇ ਭੀਖਮ ਨਾਮ ਲੈ ਅੰਤ ਸਬਦ ਅਰਿ ਦੇਹੁ। ਸੂਤ ਆਦਿ ਅੰਤਰ ਉਚਰ ਨਾਮ ਬਾਨ ਲਖ ਲੇਹੁ.” (ਸਨਾਮਾ) ਭੀਸ਼ਮ ਦਾ ਵੈਰੀ ਅਰਜੁਨ, ਉਸ ਦਾ ਰਥਵਾਹੀ ਕ੍ਰਿਸ਼ਨ, ਉਸ ਦਾ ਵੈਰੀ ਤੀਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|