Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺṫarjaamee. 1. ਅੰਤਰ ਵਸ ਰਿਹਾ, ਹਿਰਦੈ ਵਿਖੇ ਸਥਿਤ। 2. ਅੰਦਰ ਦੀ ਜਾਣਨ ਵਾਲਾ, ਜਾਣੀਜਾਣ। 3. ਹਰੀ, ਪ੍ਰਭੂ (ਭਾਵ)। 1. all prevalent, all prevailing. 2. knower of the heart, who poseses the faculty of knowing others’ thought. 3. God, the knower of the heart. ਉਦਾਹਰਨਾ: 1. ਐਸੋ ਰਾਮ ਰਾਇ ਅੰਤਰਜਾਮੀ॥ ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥ Raga Kaanrhaa, Naamdev 1, 1:1;2 (P: 1318). 2. ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ Raga Dhanaasaree 5, 36, 1:1 (P: 680). ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ॥ ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ ਸੁਆਮੀ ॥ Raga Gaurhee 4, 50, 4:1, 2 (P: 167). 3. ਜਤ ਪੇਖਉ ਤਤ ਅੰਤਰਜਾਮੀ ॥ Raga Gaurhee, Kabir, Asatpadee 40, 3:4 (P: 331).
|
SGGS Gurmukhi-English Dictionary |
knower of one’s inside.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅੰਤਰਜਾਮ, ਅੰਤਰਜਾਮਿ) ਸੰ. अन्तर्यामिन्- ਅੰਤਰਯਾਮੀ. ਵਿ. ਅੰਦਰ ਦੀ ਜਾਣਨ ਵਾਲਾ. ਮਨ ਦੀ ਬੁੱਝਣ ਵਾਲਾ। 2. ਅੰਤਹਕਰਣ ਵਿੱਚ ਇਸਥਿਤ ਹੋਕੇ ਪ੍ਰੇਰਣਾ ਕਰਨ ਵਾਲਾ. “ਠਾਕੁਰ ਅੰਤਰਜਾਮ.” (ਸਾਰ ਮਃ ੫) “ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|