Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ambar. 1. ਕਪੜਾ, ਵਸਤਰ। 2. ਆਕਾਸ਼, ਆਸਮਾਨ। 1. clothes, garments. 2. sky. ਉਦਾਹਰਨਾ: 1. ਦੁਹ ਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥ Raga Maalee Ga-orhaa, Naamdev, 2, 1:2 (P: 988). 2. ਕਬੀਰ ਅੰਬਰ ਘਨਹਰੁ ਛਾਇਆ ਬਰਖਿ ਭਰੇ ਸਰਤਾਲ ॥ Salok, Kabir, 124:1 (P: 1371).
|
SGGS Gurmukhi-English Dictionary |
1. clothes. 2. sky.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. sky, firmament, vault of heaven; ambergris; fossil, resin, amber; adj. pale, yellowish brown.
|
Mahan Kosh Encyclopedia |
ਸੰ. अम्बर्. ਧਾ. ਏਕਤ੍ਰ (ਇਕੱਠਾ) ਕਰਨਾ. ਬਟੋਰਨਾ। 2. ਸੰ. अम्बर. ਨਾਮ/n. ਆਕਾਸ਼. ਆਸਮਾਨ. “ਅੰਬਰ ਧਰਤਿ ਵਿਛੋੜਿਅਨੁ.” (ਮਃ ੩ ਵਾਰ ਰਾਮ ੧) 3. ਭਾਵ- ਦਸ਼ਮਦ੍ਵਾਰ. ਦਿਮਾਗ਼. “ਅੰਬਰ ਕੂੰਜਾਂ ਕੁਰਲੀਆਂ.” (ਸੂਹੀ ਮਃ ੧ ਕੁਚਜੀ) ਦਿਮਾਗ਼ ਵਿੱਚ ਕੂੰਜਾਂ ਜੇਹੀ ਆਵਾਜ਼ ਹੋਣ ਲਗ ਪਈ। 4. ਵਸਤ੍ਰ. “ਦੁਹਸਾਸਨ ਕੀ ਸਭਾ ਦ੍ਰੋਪਤੀ, ਅੰਬਰ ਲੇਤ ਉਬਾਰੀਅਲੇ.” (ਮਾਲੀ ਨਾਮਦੇਵ) 5. ਇੱਕ ਪ੍ਰਕਾਰ ਦਾ ਇ਼ਤ਼ਰ, ਜੋ ਹ੍ਵੇਲ ਮੱਛੀ ਦੀ ਚਿਕਨਾਈ ਤੋਂ ਪੈਦਾ ਹੁੰਦਾ ਹੈ. ਅ਼. [عنّبر]। 6. ਅਭਰਕ ਧਾਤੁ। 7. ਕਪਾਸ (ਕਪਾਹ). 8. ਰਾਜਪੂਤਾਨੇ ਦਾ ਇੱਕ ਪੁਰਾਣਾ ਨਗਰ ਅੰਬੇਰ (ਆਮੇਰ), ਜੋ ਕਛਵਾਹਾ ਰਾਜਪੂਤਾਂ ਦੀ ਜਯਪੁਰ ਤੋਂ ਪਹਿਲਾਂ ਰਾਜਧਾਨੀ ਸੀ. ਦੇਖੋ- ਅੰਬੇਰ। 9. ਆਂਗਿਰ ਦੀ ਥਾਂ ਦਸਮਗ੍ਰੰਥ ਵਿੱਚ ਅਞਾਣ ਲਿਖਾਰੀ ਨੇ ਅੰਬਰ ਲਿਖਿਆ ਹੈ. “ਭਜਤ ਭਯੋ ਅੰਬਰ ਕੀ ਦਾਰਾ.” (ਚੰਦ੍ਰਾਵ) ਚੰਦ੍ਰਮਾਂ ਨੇ ਆਂਗਿਰਸ (ਵ੍ਰਿਹਸਪਤਿ) ਦੀ ਇਸਤ੍ਰੀ ਭੋਗੀ। 10. ਫ਼ਾ. [انّبر] ਮੋਚਨਾ. ਚਿਮਟਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|