Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aasaṇ. ਬੈਠਕ, ਬੈਠਣ ਦੀ ਵਿਧੀ/ਸਥਿਤੀ। posture, sitting posture. ਉਦਾਹਰਨ: ਸਿਧਾ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ ॥ Raga Vadhans 3, 1, 2:1 (P: 558).
|
English Translation |
n.m. seat; additional strip of cloth used in seat portion of a garment; sitting posture; yoga exercises.
|
Mahan Kosh Encyclopedia |
ਸੰ. ਆਸਨ. ਨਾਮ/n. ਸਿ੍ਥਿਤਿ (ਇਸਥਿਤ). ਬੈਠਕ।{163} 2. ਬੈਠਣ ਦਾ ਵਸਤ੍ਰ, ਜਿਸ ਨੂੰ ਵਿਛਾਕੇ ਬੈਠੀਏ।{164} 3. ਯੋਗ ਦਾ ਤੀਜਾ ਅੰਗ, ਜਿਸ ਅਨੁਸਾਰ ਅਭ੍ਯਾਸੀ ਆਪਣੀ ਬੈਠਕ ਸਾਧਦੇ ਹਨ. ਸ਼ਿਵ, ਸੰਹਿਤਾ ਆਦਿ. ਯੋਗਸ਼ਾਸਤ੍ਰ ਵਿੱਚ ੮੪ ਆਸਨ ਪਸ਼ੂ ਪੰਛੀਆਂ ਦੀ ਨਿਸ਼ਸਤ ਅਤੇ ਵਸਤੂਆਂ ਦੇ ਆਕਾਰ ਤੋਂ ਲਏ ਹਨ ਯਥਾ- ਸਿੰਹ, ਗੋਮੁਖ, ਮਤਸ੍ਯ, ਉਸ਼੍ਟ, ਮੰਡੂਕ, ਵ੍ਰਿਸ਼, ਹੰਸ, ਮਯੂਰ, ਗਰੁੜ, ਕੁੱਕੁਟ, ਵਕ, ਸਰਪ, ਸ਼ਲਭ, ਵ੍ਰਿਸ਼੍ਚਿਕ, ਧਨੁ, ਤਾੜ, ਚਕ੍ਰ, ਵਜ੍ਰ, ਵੀਰ, ਦੰਡ, ਸ਼ੀਰਸ਼ਾਸਨ, ਲੋਲ, ਸ਼੍ਰਵ (ਪ੍ਰੇਤਾਸਨ) ਆਦਿ. ਪਰ ਸਾਰੇ ਆਸਨਾ ਉਨ੍ਹਾਂ ਵਿੱਚੋਂ ਚਾਰ ਪਰਮ ਉੱਤਮ ਲਿਖੇ ਹਨ- (ੳ) ਸਿੱਧਾਸਨ- ਖੱਬੇ ਪੈਰ ਦੀ ਅੱਡੀ ਗੁਦਾ ਅਤੇ ਫੋਤਿਆਂ ਮੱਧ ਸੀਉਣ ਤੇ ਲਾਕੇ, ਅਰ ਸੱਜੇ ਪੈਰ ਦੀ ਅੱਡੀ ਲਿੰਗ ਦੇ ਉਪਰਲੇ ਪਾਸੇ ਪੇਡੂ ਤੇ ਰੱਖਕੇ, ਠੋਡੀ ਛਾਤੀ ਨਾਲ ਲਾਕੇ ਸਿੱਧਾ ਬੈਠਣਾ, ਨਜ਼ਰ ਨੱਕ ਦੀ ਨੋਕ ਜਾਂ ਭੌਹਾਂ ਦੇ ਮੱਧ ਰੱਖਣੀ. (ਅ) ਪਦਮਾਸਨ (ਕਮਲਾਸਨ)- ਸੱਜਾ ਪੈਰ ਖੱਬੇ ਪੱਟ ਤੇ ਅਤੇ ਖੱਬਾ ਪੈਰ ਸੱਜੇ ਪੱਟ ਤੇ ਰੱਖਣਾ, ਖੱਬਾ ਹੱਥ ਖੱਬੇ ਗੋਡੇ ਤੇ ਅਰ ਸੱਜਾ ਹੱਥ ਸੱਜੇ ਗੋਡੇ ਤੇ ਰੱਖਕੇ ਕਮਰ ਦਾ ਬਲ ਕੱਢਕੇ ਸਿੱਧਾ ਬੈਠਣਾ, ਨਜ਼ਰ ਨੱਕ ਦੀ ਨੋਕ ਜਾਂ ਭੌਹਾਂ ਦੇ ਵਿਚਕਾਰ ਟਿਕਾਉਣੀ. ਜੇ ਪਿੱਠ ਪਿੱਛੋਂ ਦੀ ਬਾਂਹ ਲੈ ਜਾਕੇ ਸੱਜੇ ਹੱਥ ਨਾਲ, ਖੱਬੇ ਪੱਟ ਤੇ ਰੱਖੇ ਸੱਜੇ ਪੈਰ ਦਾ ਅਤੇ ਇਸੇ ਤਰਾਂ ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਫੜਕੇ ਬੈਠੀਏ, ਤਦ ਇਸ ਦਾ ਨਾਉਂ “ਬੱਧ ਪਦਮਾਸਨ” ਹੋਂਦਾ ਹੈ. ਇਸ ਨੂੰ ਕਾਰਮੁਕ ਆਸਨ ਭੀ ਆਖਦੇ ਹਨ. (ੲ) ਸਿੰਹਾਸਨ- ਗੁਦਾ ਅਰ ਲਿੰਗ ਦੇ ਵਿਚਕਾਰ ਜੋ ਸਿਉਣ ਹੈ, ਉਸ ਉੱਪਰ ਪੈਰਾਂ ਦੇ ਗਿੱਟੇ ਜਮਾਕੇ ਬੈਠਣਾ, ਗੋਡਿਆਂ ਤੇ ਦੋਵੇਂ ਹੱਥ ਰੱਖਕੇ ਨੱਕ ਦੀ ਨੋਕ ਤੇ ਟਕਟਕੀ ਲਾਉਣੀ. (ਸ) ਭਦ੍ਰਾਸਨ- ਸਿਉਣ ਤੇ ਰੱਖੇ ਪੈਰਾਂ ਦੇ ਅੰਗੂਠੇ ਬੱਧ ਪਦਮਾਸਨ ਵਾਂਙ ਫੜਨ ਤੋਂ, ਸਿੰਹਾਸਨ ਤੋਂ “ਭਦ੍ਰਾਸਨ” ਬਣ ਜਾਂਦਾ ਹੈ. “ਜੋਗ ਸਿਧ ਆਸਣ ਚਉਰਾਸੀਹ ਏਭੀ ਕਰਿ ਕਰਿ ਰਹਿਆ.” (ਸੋਰ ਅ: ਮਃ ੫) 4. ਸਾਧੁ ਦੀ ਬੈਠਕ (ਨਿਸ਼ਸ੍ਤਗਾਹ). ਆਸ਼੍ਰਮ. “ਸਿਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ.” (ਭਾਗੁ) 5. ਕਾਮਸ਼ਾਸਤ੍ਰ ਅਨੁਸਾਰ ਮੈਥੁਨ ਦੇ ੮੪ ਆਸਨ. ਯੋਗ ਦੇ ਆਸਨਾ ਵਾਕਰ ਭੋਗੀਆਂ ਨੇ ਭੀ ਅਨੇਕ ਪ੍ਰਕਾਰ ਦੇ ਆਸਨ ਕਲਪ ਲਏ ਹਨ. “ਕੋਕ ਸ਼ਾਸਤ੍ਰ ਕੋ ਉਚਰਕੈ ਰਮਤ ਦੋਉ ਸੁਖ ਪਾਂਇ। ਭਾਂਤ ਭਾਂਤ ਆਸਨ ਕਰੈਂ ਗਨਨਾ ਗਨੀ ਨ ਜਾਇ.” (ਚਰਿਤ੍ਰ ੬੫) “ਏਕ ਹੀ ਭੋਗ ਕੇ ਆਸਨ ਪੈ ਝਖਮਾਰਤ ਯੋਗ ਕੇ ਆਸਨ ਜੇਤੇ.” (ਰਸੀਆ)। 6. ਦੇਖੋ- ਆਸਨ ੨। 7. ਸੰ. आसन्. ਜਬਾੜਾ. ਮੂੰਹ ਦਾ ਉਹ ਭਾਗ, ਜਿਸ ਵਿੱਚ ਦੰਦ ਅਤੇ ਦਾੜਾਂ ਜੜੇ ਹੋਏ ਹਨ. ਹੜਵਾਠਾ. Jaw। 8. ਸੰ. आशन. ਵਜ੍ਰ। 9. ਇੰਦ੍ਰ। 10. ਵਿ. ਭੋਜਨ ਖਵਾਉਣ ਵਾਲਾ. Footnotes: {163} ਕਾਮਧੇਨੁ ਤੰਤ੍ਰ ਵਿੱਚ ਲਿਖਿਆ ਹੈ- ਆ ਆਤਮ ਸਿੱਧਿ, ਸ ਸਰਵ ਰੋਗ ਨਾਸ਼, ਨ ਨਵ ਨਿਧਿ ਦੀ ਪ੍ਰਾਪਤੀ ਜਿਸ ਤੋਂ ਹੋਵੇ, ਉਸ ਦੀ ਆਸਨ ਸੰਗ੍ਯਾ ਹੈ. {164} ਤੰਤ੍ਰ ਸ਼ਾਸਤ੍ਰ ਅਨੁਸਾਰ ਵਸ਼ਿਕਰਨ ਲਈ ਮੀਢੇ ਦੇ ਚੰਮ ਦਾ, ਕਿਸੇ ਦਾ ਦਿਲ ਖਿੱਚਣ ਲਈ ਬਾਘ ਦੇ ਚੰਮ ਦਾ, ਮਾਰਣ ਲਈ ਝੋਟੇ ਦੀ ਖੱਲ ਦਾ, ਵਿਰੋਧ ਪਾਉਣ ਵਾਸਤੇ ਘੋੜੇ ਦੀ ਖੱਲ ਦਾ, ਉੱਚਾਟਨ ਲਈ ਊਠ ਦੇ ਚੰਮ ਦਾ, ਮੁਕਤ ਹੋਣ ਲਈ ਹਾਥੀ ਦੀ ਖੱਲ ਦਾ, ਸਰਵ ਕਾਰਯ ਸਿੱਧੀ ਵਾਸਤੇ ਉਂਨ ਦਾ ਆਸਨ ਹੋਣਾ ਚਾਹੀਏ.
Mahan Kosh data provided by Bhai Baljinder Singh (RaraSahib Wale);
See https://www.ik13.com
|
|