Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ik. 1. ਗਿਣਤੀ ਵਿਚ ਪਹਿਲਾ ਭਾਵ ਕੋਈ ਵੀ। 2. ਇਕ ਪ੍ਰਭੂ/ਪਰਮਾਤਮਾ। 3. ਅਗੇਤਰ ਵਜੋਂ (ੳ) ਇਕ-ਮਨ, ਇਕਾਗਰ ਚਿਤ (ਅ) ਇਕ-ਰੰਗ; ਨਿਆਰਾ (ੲ) ਇਕ-ਚਿਤ; ਇਕਾਗਰਤਾ ਨਾਲ (ਸ) ਇਕ-ਭੋਰੀ; ਥੋੜੀ ਜਿਹੀ (ਹ) ਇਕ-ਪਲੇ, ਤੁਰਤ, ਇਕ ਪਲ ਵਿਚ। 4. ਕੋਈ, ਕੁਝ, ਕੁਝ ਨੂੰ। 5. ਇਕੋ ਤੂੰ ਹੀ। 6. ਇਕੋ ਵਾਰ। 7. ਕੇਵਲ। 1. one; not even one. 2. One Supreme Lord. 3. as a suffix (a) single-minded, with concentration/devotion (b) constant; unique c) concentration, devotion (d) just a little, for an instant, for a moment (e) instantly, instantanrously. 4. some; to some. 5. just you, only you. 6. just one. 7. only. ਉਦਾਹਰਨਾ: 1. ਗੁਰਾ ਇਕ ਦੇਹਿ ਬੁਝਾਈ ॥ Japujee, Guru Nanak Dev, 5:10 (P: 2). ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ Japujee, Guru Nanak Dev, 1:4 (P: 1). 2. ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥ Raga Gaurhee 5, Baavan Akhree, 35 Salok:1 (P: 257). ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ Raga Sorath Ravidas, 2, 4:1 (P: 658). ਆਨ ਤਿਆਗਿ ਭਏ ਇਕ ਆਸਰ ਸਰਣਿ ਸਰਣਿ ਕਰਿ ਆਏ ॥ Raga Dhanaasaree 5, 34, 2:1 (P: 679). ਪਉਣ ਪਾਣੀ ਅਗਨੀ ਇਕ ਵਾਸਾ ॥ Raga Maaroo 1, Solhaa 13, 4:1 (P: 1033). 3. (ੳ) ਉਦਾਹਰਨ: ਜਿਨਿ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ ॥ Raga Sireeraag 3, 38, 1:1 (P: 28). ਭਾਈ ਰੇ ਇਕ ਮਨਿ ਨਾਮੁ ਧਿਆਇ ॥ Raga Sireeraag 3, 46, 1:1 (P: 31). (ਅ) ਉਦਾਹਰਨ: ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ ॥ Raga Sireeraag 5, 88, 1:1 (P: 48). ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥ Raga Tilang 4, Asatpadee 2, 22:1 (P: 726). (ੲ) ਉਦਾਹਰਨ: ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥ Raga Sireeraag 4, Vaar 11:5 (P: 87). (ਸ) ਉਦਾਹਰਨ: ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ ॥ Raga Maajh 5, 28, 4:3 (P: 102). (ਹ) ਉਦਾਹਰਨ: ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ ॥ Raga Jaitsaree 5, Chhant 2, 4:6 (P: 705). 4. ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ Raga Aaasaa 1, Asatpadee 12, 6:1 (P: 418). ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ ॥ Raga Aaasaa 3, Asatpadee 27, 6:1 (P: 425). ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ ॥ Raga Maaroo 5, Solhaa 10, 5:3 (P: 1081). 5. ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥ (ਇਕੋ ਤੂੰ ਹੀ ਸਭਨਾ ਨੂੰ ਦਾਤਾ ਦੇਂਦਾ ਹੈ॥). Raga Dhanaasaree 4, 13, 2:2 (P: 670). 6. ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥ Raga Basant 1, Asatpadee 8, 2:2 (P: 1190). 7. ਬਲਿਓ ਚਰਾਗੁ ਅੰਧੵਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥ Saw-yay, Guru Arjan Dev, 9:5 (P: 1387).
|
SGGS Gurmukhi-English Dictionary |
1. one/ only one/ with one/ an (referring to time/ place/ person/ thing/ situation/ mental state/ God). 2. (as a suffix) putting togather (such as ਇਕ ਮਨਿ = single-mindedly, ਇਕ ਚਿਤਿ = focused).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਏਕ. ਵਿ. ਗਿਣਤੀ ਵਿੱਚ ਪਹਿਲਾ. ਦੇਖੋ- ਫ਼ਾ. [یک] ਯਕ। 2. ਇਕੱਲਾ। 3. ਲਾਸਾਨੀ. ਅਦੁਤੀ। 4. ਨਾਮ/n. ਕਰਤਾਰ. ਪਾਰਬ੍ਰਹਮ. “ਇਕ ਦੇਖਿਆ ਇਕ ਮੰਨਿਆ.” (ਮਃ ੪ ਵਾਰ ਗਉ ੧) 5. ਪੜਨਾਂਵ/pron. ਕੋਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|