Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ee. 1. ਹਈ। 2. ਹੀ। 3. (ਮ: ਲਛਮੀ) ਈ ਸਰਸਵਤੀ। 1. have to. 2. the (whole). 3. goddess Saraswati, diety Saraswati. ਉਦਾਹਰਨਾ: 1. ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥ Raga Gaurhee 5, Vaar 2, Salok, 5, 1:1 (P: 318). 2. ਕਰਮ ਧਰਮ ਸਗਲਾ ਈ ਖੋਵੈ ॥ Raga Dhanaasaree 5, 22, 3:2 (P: 676). ਉਦਾਹਰਨ: ਐਸੋ ਗਿਆਨ ਬਿਰਲੋ ਈ ਪਾਏ ॥ Raga Bilaaval 4, 6, 1:1 (P: 803). 3. ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ Japujee, Guru Nanak Dev, 5:8 (P: 2).
|
SGGS Gurmukhi-English Dictionary |
is/ are.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adv. same as ਹੀ.
|
Mahan Kosh Encyclopedia |
ਸੰ. ई. ਧਾ. ਜਾਣਾ. ਫੈਲਣਾ. ਇੱਛਾ ਕਰਨਾ. ਖਾਣਾ ਸਿੱਟਣਾ. ਭੇਜਣਾ. ਪ੍ਰੇਰਨਾ। 2. ਪ੍ਰਤ੍ਯ. ਇਸ ਨੂੰ ਕਿਤਨੇਕ ਵਿਸ਼ੇਸ਼ਣਾਂ ਦੇ ਅੰਤ ਲਾਕੇ ਸੰਗ੍ਯਾ ਬਣਾਈਜਾਂਦੀ ਹੈ, ਜਿਵੇਂ- ਸੁਰਖ਼ ਤੋਂ ਸੁਰਖ਼ੀ, ਸ੍ਯਾਹ ਤੋਂ ਸ੍ਯਾਹੀ ਆਦਿਕ. ਅਤੇ ਅਨੇਕ ਸ਼ਬਦ ਇਸ੍ਤ੍ਰੀਲਿੰਗ ਬਣਾਈਦੇ ਹਨ, ਜੈਸੇ- ਸੋਟਾ ਤੋਂ ਸੋਟੀ, ਘੋੜੇ ਤੋ ਘੋੜੀ ਆਦਿਕ। 3. ਨਾਮ/n. ਲਕ੍ਸ਼ਮੀ। 4. ਸਰਸ੍ਵਤੀ. “ਗੁਰ ਪਾਰਬਤੀ ਮਾ ਈ.” (ਜਪੁ) ਗੁਰੂ ਹੀ ਦੁਰਗਾ, ਮਾ (ਲੱਛਮੀ) ਅਤੇ ਈ (ਸਰਸ੍ਵਤੀ) ਹੈ। 5. ਪੜਨਾਂਵ/pron. ਇਹ. ਯਹ। 6. ਵ੍ਯ. ਪੁਸ਼੍ਟਿ ਕਰਨ ਵਾਲਾ ਸ਼ਬਦ. ਨਿਸ਼ਚੇਹੀ. “ਕਰਮ ਧਰਮ ਸਗਲਾਈ ਖੋਵੈ.” (ਧਨਾ ਮਃ ੫) 7. ਦੂਸਰੇ ਕਾਰਕ ਦਾ ਭੀ ਇਸ ਤੋਂ ਅਰਥ ਪ੍ਰਗਟ ਹੁੰਦਾ ਹੈ, ਜਿਵੇਂ- “ਸਿਖੀ ਅਤੈ ਸੰਗਤੀ ਪਾਰਬ੍ਰਹਮ ਕਰਿ ਨਮਸਕਾਰਿਆ.” (ਰਾਮ ਵਾਰ ੩) ਸਿੱਖ ਸੰਗਤਾਂ ਨੇ ਪਾਰਬ੍ਰਹਮ ਕਰਕੇ (ਜਾਣਕੇ) ਨਮਸਕਾਰਿਆ। 8. ਦੇਖੋ- ਈਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|