Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ees. 1. ਈਸ਼ਵਰ, ਮਾਲਕ। 2. ਬਾਦਸ਼ਾਹ, ਮਾਲਿਕ। 3. ਵਿਸ਼ਨੂੰ। 1. God, Lord. 2. Lord, king. 3. diety Vishnoo. ਉਦਾਹਰਨਾ: 1. ਜਗਦੀਸ ਈਸ ਗੋੁਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥ Raga Raamkalee 5, Chhant 2, 1:5 (P: 925). ਤਉ ਗੁਨ ਈਸ ਬਰਨਿ ਨਹੀ ਸਾਕਉ ਤੁਮ ਮੰਦਰ ਤਮ ਨਿਕ ਕੀਰੇ ॥ Raga Nat-Naraain 4, Asatpadee 5, 8:1 (P: 983). 2. ਮੈਲੇ ਬ੍ਰਹਮੰਡਾਇ ਕੈ ਈਸ ॥ Raga Bhairo, Kabir, 3, 2:1 (P: 1158). 3. ਈਸ ਮਹੇਸ਼ਰੁ ਸੇਵ ਤਿਨੑੀ ਅੰਤੁ ਨ ਪਾਇਆ ॥ Raga Malaar 1, Vaar 3:5 (P: 1279).
|
SGGS Gurmukhi-English Dictionary |
1. God. 2. deity Shiva.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. Christ Jesus Christ.
|
Mahan Kosh Encyclopedia |
ਸੰ. ਈਸ਼. ਨਾਮ/n. ਸ੍ਵਾਮੀ. ਮਾਲਿਕ। 2. ਕਰਤਾਰ. ਜਗਤਨਾਥ. “ਤਉ ਗੁਣ, ਈਸ! ਬਰਨ ਨਹੀ ਸਾਕਉ.” (ਨਟ ਅ: ਮਃ ੪) 3. ਰਾਜਾ। 4. ਰੁਦ੍ਰ. ਸ਼ਿਵ। 5. ਵਿਸ਼ਨੁ. “ਈਸ ਮਹੇਸਰੁ ਦੇਵ ਤਿਨ੍ਹੀ ਅੰਤੁ ਨ ਪਾਇਆ.” (ਮਃ ੧ ਵਾਰ ਮਲਾ) 6. ਸੰ. ईश्. ਧਾ. ਅਧਿਕਾਰ ਹੋਣਾ. ਸ਼ਕਤਿ ਦਾ ਹੋਣਾ। 7. ਸੰ. ईष्. ਧਾ. ਮਾਰਨਾ. ਜਾਣਾ. ਦੇਖਣਾ. ਚੁਗਣਾ। 8. ਡਿੰਗ. ਈਸ. ਹਲ ਦੀ ਲੀਕ. ਓਰਾ. ਸਿਆੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|