Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ulaas. 1. ਉਮੰਗ, ਚਾਓ। 2. ਹੌਂਸਲਾ, ਉਤਸ਼ਾਹ। 1. delight, pleasure. 2. exalted, inspired. ਉਦਾਹਰਨਾ: 1. ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿਮੁਖਿ ਸਤਿ ਕਹੇ ॥ Raga Aaasaa 5, 142, 2:1 (P: 406). 2. ਰਣੁ ਦੇਖਿ ਸੂਰੇ ਚਿਤ ਉਲਾਸ ॥ Raga Basant 5, 2, 3:2 (P: 1180).
|
SGGS Gurmukhi-English Dictionary |
yearning, exaltation, delight.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. उल्लास- ਉੱਲਾਸ. ਨਾਮ/n. ਪ੍ਰਕਾਸ਼. ਚਮਤਕਾਰ। 2. ਉਮੰਗ. ਚਾਉ. “ਖਾਤ ਪੀਤ ਵਰਤੈ ਅਨਦ ਉਲਾਸ.” (ਸੁਖਮਨੀ) 3. ਹੌਸਲਾ. ਉਤਸਾਹ. “ਰਣ ਦੇਖਿ ਸੂਰੇ ਚਿਤਿ ਉਲਾਸ.” (ਬਸੰ ਮਃ ੫) “ਹੰਸਾ ਸੇਤੀ ਚਿਤੁ ਉਲਾਸਹਿ, ਕੁਕੜ ਦੀ ਓਡਾਰੀ.” (ਗਉ ਵਾਰ ੨ ਮਃ ੫) 4. ਸੁਖ. ਆਨੰਦ। 5. ਗ੍ਰੰਥ ਦਾ ਪਰਵ. ਕਾਂਡ. ਅਧ੍ਯਾਯ। 6. ਇੱਕ ਅਰਥਾਲੰਕਾਰ. ਇੱਕ ਦੇ ਗੁਣ ਅਥਵਾ- ਦੋਸ਼ ਤੋਂ ਦੂਸਰੇ ਵਿੱਚ ਗੁਣ ਅਥਵਾ- ਦੋਸ਼ ਦਾ ਹੋਣਾ ਦਿਖਾਇਆ ਜਾਵੇ, ਇਹ “ਉੱਲਾਸ” ਦਾ ਰੂਪ ਹੈ. “ਏਕਹਿ ਕੇ ਗੁਣ ਦੋਸ਼ ਤੈਂ ਔਰੈ ਕੋ ਗੁਣ ਦੋਸ਼। ਵਰਣਤ ਯੌਂ ਉੱਲਾਸ ਹੈਂ ਜੋ ਪੰਡਿਤ ਮਤਿ ਕੋਸ਼.” (ਲਲਿਤ ਲਲਾਮ) ਇਸ ਅਲੰਕਾਰ ਦੇ ਚਾਰ ਭੇਦ ਹਨ:- (ੳ) ਗੁਣ ਤੋਂ ਗੁਣ ਦਾ ਹੋਣਾ. ਉਦਾਹਰਣ- ਗੁਣੀ ਗੁਣੀ ਮਿਲਿ ਲਾਹਾ ਪਾਵਸਿ, ਗੁਰੁਮੁਖਿ ਨਾਮ ਵਡਾਈ. (ਭੈਰ ਮਃ ੧) ਗੰਗਾ ਜਮਨਾ ਗੋਦਾਵਰੀ ਸਰਸੁਤੀ, ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਂਈ, ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ, ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ. (ਮਲਾ ਮਃ ੪) (ਅ) ਦੋਸ਼ ਤੋਂ ਗੁਣ. ਉਦਾਹਰਣ- ਸਫਲ ਬਿਰਛ ਫਲ ਦੇਤ ਜ੍ਯੋਂ ਪਖਾਨ ਮਾਰੇ ਸਿਰ ਕਰਵਤ ਸਹਿ ਹੋਤ ਪਾਰ ਪਾਰ ਹੈ, ਸਾਗਰ ਸੇ ਕਾਢ ਮੁਖ ਫੋਰਿਯਤ ਸੀਪ ਕੋ ਜ੍ਯੋਂ ਦੇਤ ਮੁਕਤਾਹਲ ਅਵਗ੍ਯਾ ਨ ਵਿਚਾਰ ਹੈ, ਜੈਸੇ ਖਨਵਾਰਾ ਖਾਨਿ ਖਨਤ ਹਨਤ ਘਨ ਮਾਨਕ ਅਮੋਲ ਹੀਰਾ ਪਰਉਪਕਾਰ ਹੈ, ਊਖ ਮੇਂ ਪਿਯੂਖ ਜ੍ਯੋਂ ਪ੍ਰਗਾਸ ਹੋਤ ਕੋਲੂ ਪਚੇ ਅਵਗੁਨ ਕੀਏ ਗੁਨ ਸਾਧੁਨ ਕੇ ਦ੍ਵਾਰ ਹੈ. (ਭਾਗੁਕ) (ੲ) ਗੁਣ ਤੋਂ ਦੋਸ਼. ਉਦਾਹਰਣ- ਧਨੁ ਜੋਬਨੁ ਦੁਇ ਵੈਰੀ ਹੋਏ, ਜਿਨ੍ਹੀ ਰਖੇ ਰੰਗੁ ਲਾਇ. (ਆਸਾ ਅ: ਮਃ ੧) ਸਦਨ ਵਿਭੂਤਿ ਅਪਰ ਕੇ ਦੇਖੀ, ਪੀਰਾ ਪਾਵਹਿਂ ਰਿਦੇ ਵਿਸੇਖੀ. (ਨਾਪ੍ਰ) ਛਮੀ ਪੁਰਖ ਕੇ ਕਾਜ ਉਦਾਰਾ, ਨਸ਼੍ਟ ਹੋਤ ਜਿਮਿ ਅਗਨੀ ਪਾਰਾ, ਤਿਸ ਕੋ ਸਕਲ ਕਰਹਿ ਅਪਰਾਧਾ, ਡਰ ਕੋ ਛੋਰ ਦੇਤ ਹੈਂ ਬਾਧਾ. (ਗੁਪ੍ਰਸੂ) (ਸ) ਦੋਸ਼ ਤੋਂ ਦੋਸ਼. ਉਦਾਹਰਣ- ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋਦੁਖੁ ਕਮਾਇਆ. (ਮਾਰੂ ਸੋਲਹੇ ਮਃ ੩) ਪਰ ਦੁਖ ਪਿਖਕਰ ਹੋਤ ਹੈਂ ਦੁਖੀ ਸੰਤ ਮਨ ਮਾਂਹਿ. (ਅਲੰਕਾਰ ਸਾਗਰ ਸੁਧਾ) 7. ਦੇਖੋ- ਕਲਸ ੪. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|