Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kacʰʰoo. 1. ਕੁਝ ਵੀ। 2. ਥੋੜੀ। 3. ਥੋੜੀ ਜਿਹੀ/ਜਰਾ ਜਿੰਨੀ ਵੀ, ਭੋਰਾ ਵੀ। 1. anything. 2. insignificant, petty. 3. a bit, least. ਉਦਾਹਰਨਾ: 1. ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥ (ਕੁਝ ਵੀ). Raga Sireeraag 3, 50, 2:2 (P: 33). 2. ਹਾਂ ਹਾਂ ਲਪਟਿਓ ਰੇ ਮੂੜ੍ਹੇ ਕਛੂ ਨ ਥੋਰੀ ॥ (ਕੋਈ/ਕੁਝ ਥੋੜ੍ਹੀ ਨਹੀਂ). Raga Todee 5, 16, 1:1 (P: 715). 3. ਅਪੁਨੀ ਇਤਨੀ ਕਛੂ ਨ ਸਾਰੀ ॥ (ਥੋੜੀ ਜਿਹੀ/ਜਰਾ ਜਿੰਨੀ ਵੀ). Raga Saarang 5, 59, 1:1 (P: 1216).
|
SGGS Gurmukhi-English Dictionary |
something, some (thing/act/action), anything.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਛੁਕ, ਕਛੂਅ, ਕਛੂਅਕ) ਵਿ. ਕੁਛ. ਕੁਝ. ਥੋੜਾ. ਤਨਿਕ। 2. ਤਨਿਕ ਮਾਤ੍ਰ. ਥੋੜਾ ਜੇਹਾ. ਥੋੜਾ ਸਾ. ਕਿੰਚਿਤ. “ਹਮ ਬਾਰਿਕ ਕਛੂਅ ਨ ਜਾਨਹਿ ਗਤਿ ਮਿਤਿ.” (ਜੈਤ ਮਃ ੪) “ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ.” (ਬਾਵਨ ਕਬੀਰ) “ਕਛੂ ਸਿਆਨਪ ਉਕਤਿ ਨ ਮੋਰੀ.” (ਸੂਹੀ ਅ: ਮਃ ੫) 3. ਜਦ ਕਛੁ ਅਥਵਾ- ਕੁਛ ਸ਼ਬਦ ਕਿਸੇ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਦ ਵਸਤੁ ਅਥਵਾ- ਪਦਾਰਥ ਦਾ ਅਰਥ ਰਖਦਾ ਹੈ. “ਸਭਕਛੁ ਪ੍ਰਾਪਤ ਹੋਇ ਤੁਮਕੋ.” (ਸਲੋਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|