Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kabaj. ਪਕੜ। restrain, control, bridle. ਉਦਾਹਰਨ: ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥ (ਪਕੜ). Raga Tilang 5, 1, 2:2 (P: 723).
|
| SGGS Gurmukhi-English Dictionary |
restrain, control, bridle.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਅ਼. [قبض] ਕ਼ਬਜ਼. ਨਾਮ/n. ਰੋਕਣ ਦੀ ਕ੍ਰਿਯਾ। 2. ਕ਼ਾਬੂ ਰੱਖਣਾ। 3. ਫੜਨਾ। 4. ਇੱਕ ਰੋਗ. ਸੰ. कोष्ठबद्घ- ਕੋਸ਼੍ਠਬੱਧ. Constipation. ਕਬਜ ਦੋ ਤਰਾਂ ਦੀ ਹੁੰਦੀ ਹੈ. ਇੱਕ ਸਾਧਾਰਣ ਜੋ ਕਿਸੇ ਖਾਸ ਕਾਰਣ ਤੋਂ ਕਿਸੇ ਵੇਲੇ ਹੋਜਾਂਦੀ ਹੈ. ਦੂਜੀ ਨਿੱਤ ਰਹਿਣ ਵਾਲੀ (ਦਾਯਮੀ). ਕਬਜ਼ ਦੂਰ ਕਰਨ ਲਈ ਤਿੱਖੀਆਂ ਜੁਲਾਬ ਦੀਆਂ ਦਵਾਈਆਂ ਨਹੀਂ ਵਰਤਣੀਆਂ ਚਾਹੀਏ, ਅਜਿਹਾ ਕਰਨ ਤੋਂ ਕਮਜੋਰੀ ਹੁੰਦੀ ਹੈ. ਕਬਜ ਦੇ ਕਾਰਨ ਇਹ ਹਨ- ਬਹੁਤੀ ਬੈਠਕ, ਵੇਲੇ ਸਿਰ ਸੁਚੇਤੇ ਨਾਂ ਜਾਣਾ, ਰੁੱਖੀਆਂ ਚੀਜਾਂ ਖਾਣੀਆਂ, ਆਂਦਰਾਂ ਤੋਂ ਮਲ ਕੱਢਣ ਵਾਲੀ ਸ਼ਕਤੀ ਦਾ ਸੁਸਤ ਹੋਜਾਣਾ, ਸ਼ਰਾਬ ਅਫੀਮ ਭੰਗ ਚਰਸ ਆਦਿਕ ਦਾ ਵਰਤਣਾ, ਕਸਰਤ ਨਾ ਕਰਨੀ, ਖੱਟੇ ਪਦਾਰਥ ਬਹੁਤੇ ਖਾਣੇ, ਦਿਮਾਗੀ ਮਿਹਨਤ ਬਹੁਤ ਕਰਨੀ, ਚਿੰਤਾ ਵਿੱਚ ਰਹਿਣਾ, ਰੋਟੀ ਚੱਬਕੇ ਨਾ ਖਾਣੀ, ਪਿਆਸ ਹੋਣ ਤੋਂ ਪਾਣੀ ਵੇਲੇ ਸਿਰ ਨਾ ਪੀਣਾ ਆਦਿ. ਇਸ ਰੋਗ ਦਾ ਇਲਾਜ ਕਾਰਣ ਅਨੁਸਾਰ ਹੀ ਹੋਣਾ ਚਾਹੀਏ, ਪਰ ਕਬਜ ਦੂਰ ਕਰਨ ਦੇ ਸਾਧਾਰਨ ਉਪਾਉ ਇਹ ਹਨ- ਸੌਣ ਵੇਲੇ ਗਰਮ ਦੁੱਧ ਜਾਂ ਗਰਮ ਜਲ ਛਕਣਾ. ਹਰੜ ਦਾ ਮੁਰੱਬਾ ਖਾਣਾ. ਪੈਦਲ ਫਿਰਨਾ. ਰੋਟੀ ਚਿੱਥਕੇ ਖਾਣੀ. ਮੱਖਣ ਬਦਾਮਰੋਗਨ ਆਦਿਕ ਪਦਾਰਥ ਖਾਣੇ. ਅਮਲਤਾਸ ਦੀ ਗੁੱਦ, ਗੁਲਕੰਦ, ਬਨਫ਼ਸ਼ਾ ਦਾ ਮੁਰੱਬਾ, ਸੌਂਫ, ਇਨ੍ਹਾਂ ਨੂੰ ਚਾਯ ਦੀ ਤਰਾਂ ਉਬਾਲਕੇ ਪੀਣਾ. ਬਦਾਮ ਦੀ ਗਿਰੀਆਂ, ਮਗਜ ਕੱਦੂ, ਸਨਾ ਮੱਕੀ, ਸਾਉਗੀ, ਗੁਲਕੰਦ, ਇੱਕੋ ਜਿੰਨੇ ਲੈਕੇ ਕੁੱਟਕੇ ਮਜੂਨ ਬਣਾ ਲੈਣਾ, ਰਾਤ ਨੂੰ ਸੌਣ ਵੇਲੇ ਤੋਲਾ ਅਥਵਾ- ਦੋ ਤੋਲਾ ਕੋਸੇ ਦੁੱਧ ਜਾਂ ਜਲ ਨਾਲ ਛਕਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|