Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamlaa. 1. ਮਾਇਆ। 2. ਝਲਾ, ਬਉਰਾ। 3. ਲਛਮੀ, ਵਿਸ਼ਨੂੰ ਦੀ ਪਤਨੀ। 4. ਕਮਲ ਫੁਲ। 1. Maya, mammon. 2. mad, insane, perverse. 3. Lakhshmi, wife of Vishnu. 4. lotus flower. ਉਦਾਹਰਨਾ: 1. ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥ Raga Aaasaa 5, Chhant 14, 1:1 (P: 461). 2. ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥ Raga Sorath 4, Vaar 4, Salok, 3, 1:3 (P: 644). 3. ਕਮਲਾ ਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ ॥ (‘ਕਮਲਾ ਕੰਤ’ ਭਾਵ ਵਾਹਿਗੁਰੂ). Raga Maaroo 5, Solhaa 11, 6:3 (P: 1082). 4. ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥ (ਕਮਲ ਵਾਂਗ). Raga Sireeraag, Trilochan, 2, 1:2 (P: 92). ਹਾਥ ਦੇਇ ਰਾਖਿਓ ਕਰਿ ਅਪੁਨਾ ਜਿਉ ਜਲ ਕਮਲਾ ਅਲਿਪਾਰੀ ॥ Raga Saarang 5, 25, 1:2 (P: 1209).
|
SGGS Gurmukhi-English Dictionary |
1. Maya (lust, anger, greed, attachment, ego), mammon. 2. mad, insane, perverse. 3. Lakhshmi, wife of Lord Vishnu. 4. lotus flower.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਦੀਵਾਨਾ. ਪਾਗਲ. “ਬਿਨੁ ਨਾਵੈ ਜਗੁ ਕਮਲਾ ਫਿਰੈ.” (ਮਃ ੩ ਵਾਰ ਸੋਰ) 2. ਕਮਲ. ਜਲਜ. “ਕੁਟੰਬ ਦੇਖ ਬਿਗਸਹਿ ਕਮਲਾ ਜਿਉ.” (ਸ੍ਰੀ ਕਬੀਰ) 3. ਸੰ. ਲਕ੍ਸ਼ਮੀ. ਰਮਾ. “ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ.” (ਆਸਾ ਛੰਤ ਮਃ ੫) ਮਾਇਆ ਦੇ ਭਰਮ ਦੀ ਕੰਧ ਨੂੰ ਦੇਖਕੇ, ਸੌਦਾਈ ਭਰਮ ਕਰਕੇ ਭੈਭੀਤ ਹੋਰਿਹਾ ਹੈ। 4. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੰਨ ਸੇਵਕ.{564} “ਕਮਲਾ ਨਾਮ ਦਾਸ ਇਕ ਆਹਾ.” (ਨਾਪ੍ਰ) 5. ਦੇਖੋ- ਕੌਲਾ ੪। 6. ਪ੍ਰਿਥੀ ਰਾਜ ਚੌਹਾਨ ਦੀ ਮਾਤਾ. Footnotes: {564} ਇਹ ਕਮਲੀਏ (ਗੋਦੜੀਏ) ਤੋਂ ਭਿੰਨ ਹੈ. ਕਈ ਲੇਖਕਾਂ ਨੇ ਕਮਲਾ ਅਤੇ ਕਮਲੀਆ ਇੱਕ ਹੀ ਸਮਝੇ ਹਨ. ਦੇਖੋ- ਅਲਮਸਤ ੩.
Mahan Kosh data provided by Bhai Baljinder Singh (RaraSahib Wale);
See https://www.ik13.com
|
|