Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kar. 1. ਹਥ। 2. ਕਰਦੇ/ਤਕਦੇ ਹਨ । 1. hand. 2. place, rest. ਉਦਾਹਰਨਾ: 1. ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥ Raga Sireeraag 1, Asatpadee 28, 16:3 (P: 72). 2. ਦਰਖਤ ਆਬ ਆਸ ਕਰ ॥ Raga Maajh 1, Vaar 13, Salok, 1, 6:2 (P: 144).
|
SGGS Gurmukhi-English Dictionary |
1. hands. 2. in/with/of hands. 3. handful. 3. by doing. 4. by accepting as. 5. do!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. tax, toll, levy, duty, custom, fee, impost; see ਹੱਥ. (2) n.f. dandruff. (3) v. imperative form of ਕਰਨਾ do.
|
Mahan Kosh Encyclopedia |
ਸੰ. ਨਾਮ/n. ਹੱਥ. “ਕਰ ਕੰਪਹਿ ਸਿਰ ਡੋਲ.” (ਜੈਤ ਛੰਤ ਮਃ ੫) “ਕਰ ਕਰਿ ਟਹਲ ਰਸਨਾ ਗੁਣ ਗਾਵਉ.” (ਗਉ ਮਃ ੫) ਹੱਥਾਂ ਨਾਲ ਕਰਕੇ ਸੇਵਾ। 2. ਕਿਰਣ. “ਚੰਡ ਕੇ ਬਾਨ ਕਿਧੌਂ ਕਰ ਭਾਨਹਿ ਦੇਖਕੈ ਦੈਤ ਗਈ ਦੁਤਿ ਦੀਆ.” (ਚੰਡੀ ੧) 3. ਮੁਆਮਲਾ. ਮਹਿਸੂਲ. ਟੈਕਸ. ਦੇਖੋ- ਕਰੁ ੨। 4. ਹਾਥੀ ਦੀ ਸੁੰਡ. “ਕੁੰਚਰੁ ਤਦੂਐ ਪਕਰਿ ਚਲਾਇਓ ਕਰ ਊਪਰੁ ਕਢਿ ਨਿਸਤਾਰੇ.” (ਨਟ ਅ: ਮਃ ੪) 5. ਓਲਾ. ਗੜਾ। 6. ਵਿ. ਕਰਣ ਵਾਲਾ. ਜੈਸੇ, ਸੁਖਕਰ, ਦੁਸ਼ਕਰ ਆਦਿ. ਇਸ ਦਾ ਵਰਤਾਉ ਸ਼ਬਦ ਦੇ ਅੰਤ ਹੁੰਦਾ ਹੈ. 7. ਪ੍ਰਤ੍ਯ- ਕੀ. ਕਾ. ਦਾ. “ਜਾ ਕਰ ਰੂਪ ਰੰਗ ਨਹਿ ਜਨਿਅਤ.” (ਹਜਾਰੇ ੧੦) 8. ਕਲ (ਚੈਨ) ਦੀ ਥਾਂ ਭੀ ਕਰ ਸ਼ਬਦ ਆਇਆ ਹੈ. “ਪਰਤ ਨ ਛਿਨ ਕਰ.” (ਚਰਿਤ੍ਰ ੨੭੮) 9. ਦੇਖੋ- ਕੜ. “ਕਰ ਤੋਰ੍ਯੋ ਜਿਸ ਨੇ ਨਿਜ ਹਾਥ.” (ਗੁਪ੍ਰਸੂ) 10. ਕਰਨਾ ਕ੍ਰਿਯਾ ਦਾ ਅਮਰ. ਸੰ. ਕੁਰੁ. “ਕਰ ਮਿਤ੍ਰਾਈ ਸਾਧ ਸਿਉਂ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|