Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karṫaa. 1. ਬਣਾਨ ਵਾਲਾ, ਸਿਰਜਣਹਾਰ, ਭਾਵ ਪ੍ਰਭੂ, ਕਰਤਾਰ। 2. ਕਰਨਹਾਰ, ਕਰਨ ਵਾਲਾ। 3. ਕਰਦਾ, ਕਰਦਿਆਂ। 1. creator. 2. doer. 3. doing; perform, do. ਉਦਾਹਰਨਾ: 1. ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ Japujee, Guru Nanak Dev, 21:14 (P: 4). ਕਰਤਾ ਚਿਤ ਨ ਆਵਈ ਮਨਮੁਖ ਅੰਧ ਗਵਾਰ ॥ (ਪ੍ਰਭੂ, ਵਾਹਿਗੁਰੂ). Raga Sireeraag 5, 72, 1:4 (P: 42). 2. ਕਰਤਾ ਸਭੁ ਕੋ ਤੇਰੈ ਜੋਰਿ ॥ Raga Sireeraag 1, 10, 1:1 (P: 17). ਮੋ ਕਉ ਇਹ ਬਿਧਿ ਕੋ ਸਮਝਾਵੈ ॥ (ਕੌਣ ਸਮਝਾਵੈ?) ਉਦਾਹਰਨ: ਕਰਤਾ ਹੋਇ ਜਨਾਵੈ ॥ (ਕਰਨਹਾਰ ਹੋਵੇ ਤਾਂ ਹੀ ਦਸੇਗਾ). Raga Gaurhee 5, 163, 1; 2 (P: 215). ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ ॥ (ਕਰਨ ਵਾਲਾ). Raga Gaurhee 5, Chhant 3, 1:5 (P: 248). 3. ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ ॥ Raga Sireeraag 3, 53, 3:1 (P: 34). ਜਉ ਜਾਨੈ ਮੈ ਕਥਨੀ ਕਰਤਾ ॥ (ਕਰਦਾ ਹਾਂ). Raga Gaurhee 5, Baavan Akhree, 24:5 (P: 255). ਜਬ ਇਹ ਜਾਨੈ ਮੈ ਕਿਛੁ ਕਰਤਾ ॥ Raga Gaurhee 5, Sukhmanee 12, 4:3 (P: 278).
|
SGGS Gurmukhi-English Dictionary |
1. creator, doer. 2. (aux. v.) does.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m, doer, maker; author, composer, creator; God; gr. subject.
|
Mahan Kosh Encyclopedia |
(ਕਰਤਾਰ) ਸੰ. कर्तृ- ਕਿਰਤ੍ਰ. ਵਿ. ਕਰਨ ਵਾਲਾ. ਰਚਣ ਵਾਲਾ. “ਕਰਤਾ ਹੋਇ ਜਨਾਵੈ.” (ਗਉ ਮਃ ੫) 2. ਨਾਮ/n. ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. “ਕਰਤਾਰੰ ਮਮ ਕਰਤਾਰੰ.” (ਨਾਪ੍ਰ) ਕਰਤਾਰ ਮੇਰਾ ਕਰਤਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|