Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karan. 1. ਅਮਲ ਵਿਚ ਲਿਆਉਣਾ। 2. ਕੰਨ, ਜੀਵ ਦਾ ਆਵਾਜ਼ ਸੁਣਨ ਵਾਲਾ ਅੰਗ, ਹੋਰ ਵੇਖੋ ‘ਕਰਨਨਿ’, ‘ਕਰਨਾ’। 3. ਕਾਰਜ ਕਰਨ ਵਾਲਾ, ਕਾਰਜ ਕਰਨ ਯੋਗ/ਸਮਰਥ। 4. ਪੈਦਾ ਕਰਨ, ਹੋਂਦ ਵਿਚ ਲਿਆਉਣ। 5. ਕਰਨੀ ਵਿਚ। 1. doer. 2. ears. 3. capable of doing. 4. create. 5. acts, doings. ਉਦਾਹਰਨਾ: 1. ਕਰਨ ਕਰਾਵਨ ਕਰਤਾ ਸੋਈ ॥ Raga Gaurhee 5, 117, 1:2 (P: 189). ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ ॥ (ਹੋਂਦ ਵਿਚ ਲਿਆਉਣ). Raga Gaurhee 5, Baavan Akhree, 33:7 (P: 257). 2. ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥ Raga Gaurhee 5, Sukhmanee 4, 2:7 (P: 267). 3. ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥ Raga Aaasaa 5, 88, 3:2 (P: 392). ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ॥ Raga Raamkalee 5, 59, 2:2 (P: 901). 4. ਹਰਨ ਧਰਨ ਪੁਨ ਪੁਨਹ ਕਰਨ ॥ Raga Raamkalee 5, 59, 1:1 (P: 901). 5. ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥ Sava-eeay of Guru Angad Dev, 6:1 (P: 1392).
|
SGGS Gurmukhi-English Dictionary |
1. (aux. v.) do, perform. 2. doer, the cause. 3. ears. 4. sound.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. see ਕੰਨ ear; verbal noun from ਕਰਨਾ doing, action, performance; citron, Citrus medica geom. hypotenuse.
|
Mahan Kosh Encyclopedia |
ਦੇਖੋ- ਕਰਣ. “ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਨਿ ਕੀ.” (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਥਨੀ ਜੇਹੀ। 2. ਕਰਣ. ਇੰਦ੍ਰਿਯ. ਅੱਖ ਨੱਕ ਕੰਨ ਆਦਿ ਇੰਦ੍ਰੀਆਂ. “ਕਰਨ ਸਿਉਇਛਾ ਚਾਰਹ.” (ਸਵੈਯੇ ਮਃ ੨ ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ- ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। 3. ਦੇਖੋ- ਕਰਣ ੧੧। 4. ਹੱਥਾਂ ਵਿੱਚ, ਕਰੋਂ ਮੇਂ. “ਕੁੰਡਲ ਕਰਨ ਕਰਨ ਕਲ ਕੰਕਨ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|