Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Kalés. ਪੀੜਾ, ਕਸ਼ਟ, ਦੁੱਖ, ਤਕਲੀਫ। sufferings, anguish, afflictions.   ਉਦਾਹਰਨ:  ਕਲਿ ਕਲੇਸ ਸਭ ਦੂਰਿ ਪਇਆਣੇ ॥ Raga Maajh 5, 38, 1:2 (P: 105).
 |   
 | SGGS Gurmukhi-English Dictionary |  
trouble, sufferings, anguish.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
 | Mahan Kosh Encyclopedia |  | 
 ਸੰ. ਕ੍ਲੇਸ਼. ਨਾਮ/n. ਦੁੱਖ। 2. ਝਗੜਾ। 3. ਫ਼ਿਕਰ. ਚਿੰਤਾ। 4. ਕ੍ਰੋਧ। 5. ਵਿਦ੍ਵਾਨਾਂ ਨੇ ਪੰਜ ਕ੍ਲੇਸ਼ ਸੰਸਕ੍ਰਿਤਗ੍ਰੰਥਾਂ ਵਿੱਚ ਲਿਖੇ ਹਨ.{578}   ੳ- ਅਵਿਦ੍ਯਾ, ਅਸਲੀਯਤ ਨਾ ਸਮਝਣੀ. ਉਲਟੀ ਸਮਝ.   ਅ- ਅਸਿ੍ਮਿਤਾ, ਦੇਹ ਧਨ ਸੰਬੰਧੀ ਆਦਿਕਾਂ ਵਿੱਚ ਅਹੰਤਾ (ਮਮਤ੍ਵ).   ੲ- ਰਾਗ, ਪਦਾਰਥਾਂ ਵਿੱਚ ਪ੍ਰੇਮ.   ਸ- ਦ੍ਵੇਸ਼, ਵੈਰ ਵਿਰੋਧ.   ਹ- ਅਭਿਨਿਵੇਸ਼, ਨਾ ਕਰਨ ਯੋਗ੍ਯ ਕਰਮਾਂ ਨੂੰ ਜਾਣਕੇ ਭੀ ਹਠ ਨਾਲ ਉਨ੍ਹਾਂ ਵਿੱਚ ਮਨ ਲਾਉਣਾ ਅਤੇ ਮੌਤ (ਮਰਣ) ਤੋਂ ਡਰਨਾ. Footnotes: {578} ਦੇਖੋ- ਯੋਗ ਦਰਸ਼ਨ, ਸਾਧਨਪਾਦ, ਸੂਤ੍ਰ ੩. 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |