Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kasumbʰ. 1. ਗੂੜੇ ਸ਼ੋਖ ਲਾਲ ਰੰਗ ਦਾ ਇੱਕ ਫੁੱਲ ਜੋ ਛੇਤੀ ਫਿੱਕਾ ਪੈ ਜਾਂਦਾ ਹੈ। 2. ਮਾਇਆ (ਭਾਵ)। 3. ਕਚਾ, ਛੇਤੀ ਫਿਕਾ ਪੈ ਜਾਣ ਵਾਲਾ (ਭਾਵ)। 1. Dark red coloured flowers whose colour fades quickly, saf-flower, viz the world. 2. Maya, the world. 3. wears off, fades. ਉਦਾਹਰਨਾ: 1. ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥ Raga Sireeraag 3, 37, 3:3 (P: 28). ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥ Raga Gaurhee, Kabir, 57, 3:2 (P: 336). 2. ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥ (ਮਾਇਆ ਦੀ ਖੇਡ). Raga Gaurhee 5, 127, 2:1 (P: 206). 3. ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥ Raga Sorath 4, Vaar 6:2 (P: 645).
|
SGGS Gurmukhi-English Dictionary |
1. a plant with dark red colored flowers whose color fades quickly, saf-flower, (implied meaning) the world, Maya. 2. fades away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਸੁੰਭੜਾ, ਕਸੁੰਭਾ) ਸੰ. कुसुम्भ- ਕੁਸੁੰਭ. ਨਾਮ/n. ਅਗਨਿਸ਼ਿਖ. ਅੱਗ ਦੀ ਸ਼ਿਖਾ ਜੇਹਾ ਜਿਸ ਦਾ ਫੁੱਲ ਹੁੰਦਾ ਹੈ, ਐਸਾ ਇੱਕ ਬੂਟਾ, ਅਤੇ ਇਸ ਦੇ ਫੁੱਲ ਦੀਆਂ ਕੇਸਰ ਜੇਹੀਆਂ ਤਰੀਆਂ. ਇਸ ਦਾ ਲਾਲ ਰੰਗ ਬਹੁਤ ਭੜਕੀਲਾ ਹੁੰਦਾ ਹੈ, ਪਰ ਧੁੱਪ ਅਤੇ ਜਲ ਨਾਲ ਤੁਰਤ ਫਿੱਕਾ ਪੈਜਾਂਦਾ ਹੈ. ਗੁਰਬਾਣੀ ਵਿੱਚ ਮਾਇਕ ਪਦਾਰਥਾਂ ਦੇ ਚਮਤਕਾਰ ਕੁਸੁੰਭਰੰਗ ਜੇਹੇ ਵਰਣਨ ਕੀਤੇ ਹਨ. “ਕੂੜਾ ਰੰਗ ਕਸੁੰਭ ਕਾ.” (ਸ੍ਰੀ ਮਃ ੩) “ਹਥੁ ਨ ਲਾਇ ਕਸੁੰਭੜੈ, ਜਲਿ ਜਾਸੀ ਢੋਲਾ!” (ਸੂਹੀ ਫਰੀਦ) ਦੇਖੋ- ਜਲਿ ੨। 2. ਕੁਸੁੰਭੇ ਦੀ ਤਰਾਂ ਟਪਕਾਇਆ ਅਤੇ ਕੁਸੁੰਭੇ ਜੇਹੇ ਰੰਗ ਦਾ ਅਫ਼ੀਮ ਦਾ ਰਸ, ਜੋ ਰਾਜਪੂਤਾਨੇ ਵਿੱਚ ਬਹੁਤ ਕਰਕੇ ਵਰਤੀਦਾ ਹੈ. “ਪਾਨ ਡਰਾਇ ਕਸੁੰਭੜੇ ਰੂਰੋ.” (ਚਰਿਤ੍ਰ ੧੧੧) ਅਫੀਮ ਦੇ ਰਸ ਵਿੱਚ ਸ਼ਰਾਬ ਮਿਲਾਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|