Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaalaa. 1. ਕਾਲੇ/ਸਿਆਹ ਰੰਗ ਦਾ। 2. ਕਾਲ, ਨਾਸ। 3. ਕਾਲ/ਅੰਨ ਦੀ ਘਾਟ ਦੇ ਸਮੇਂ। 1. of black colour; stigmatised. 2. perish; death, fear of death. 3. famine, paucity of food/grain. ਉਦਾਹਰਨਾ: 1. ਸਹੀ ਸਲਾਮਤਿ ਮਿਲਿ ਘਰਿ ਆਏ ਨਿੰਦਕ ਕੇ ਮੁਖੁ ਹੋਏ ਕਾਲਾ ॥ Raga Bilaaval 5, 113, 2:1 (P: 827). ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥ Raga Maajh 1, Vaar 4, Salok, 1, 1:4 (P: 139). ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥ (ਭਾਵ ਕਲੰਕਤ). Raga Gaurhee 3, Vaar 15, Salok, 4, 1:4 (P: 308). ਲੋਕਾ ਵਿਚ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ (ਮੁਹਾਵਰਾ ਬੇਇਜਤੀ ਹੋਣੀ). Raga Sorath 4, Vaar 3, Salok, 3, 1:6 (P: 643). 2. ਸਿਵ ਪੁਰੀ ਕਾ ਹੋਇਗਾ ਕਾਲਾ ॥ Raga Gaurhee 5, Asatpadee 4, 2:3 (P: 237). ਧਰਨਿ ਪੜੈ ਤਿਸੁ ਲਗੈ ਨ ਕਾਲਾ ॥ (ਕਾਲ/ਮੌਤ ਦਾ ਡਰ). Raga Aaasaa 5, 13, 3:2 (P: 374). 3. ਕਾਲਾ ਗੰਢੁ ਨਦੀਆ ਮੀਂਹ ਝੌਲ ॥ Raga Maajh 1, Vaar 12, Salok, 1, 2:7 (P: 143).
|
SGGS Gurmukhi-English Dictionary |
1. black, of black color; tarnished, sinful. 2. end, death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸਿਆਹ. ਕ੍ਰਿਸ਼ਨ। 2. ਕਲੰਕੀ. ਦੋਸ਼ੀ। 3. ਨਾਮ/n. ਚੋਰ, ਜੋ ਰਾਤ ਨੂੰ ਕਾਲਾ ਲਿਬਾਸ ਪਹਿਰਦਾ ਹੈ. “ਕਾਲਿਆਂ ਕਾਲੇ ਵੰਨ.” (ਮਃ ੧ ਵਾਰ ਸੂਹੀ) 4. ਦੇਖੋ- ਫੂਲਵੰਸ਼। 5. ਇੱਕ ਪਹਾੜੀਆ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਸਦਾਚਾਰੀ ਹੋਇਆ। 6. ਡਿੰਗ. ਪਾਗਲ. ਸਿਰੜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|