Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Koojaa. 1. ਰੰਗਾਸਗਰ, ਦਸਤੇ ਵਾਲਾ ਲੋਟਾ। 2. ਮਿਸਰੀ। 1. jug, water container with handle, ablution pot. 2. crystalline sugar. ਉਦਾਹਰਨਾ: 1. ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥ Raga Maaroo 5, Solhaa 12, 10:2 (P: 1084). 2. ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥ Raga Gaurhee 1, 13, 4:3 (P: 155).
|
SGGS Gurmukhi-English Dictionary |
1. water-jug, water container with handle. 2. crystalline sugar.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [کُوزہ] ਕੂਜ਼ਹ. ਨਾਮ/n. ਦਸਤੇ ਵਾਲਾ ਲੋਟਾ. ਗੰਗਾਸਾਗਰ. “ਪੁਰਾਬ ਖਾਮ ਕੂਜੈ.” (ਮਃ ੧ ਵਾਰ ਮਲਾ) ਪੁਰ- ਆਬ-ਖ਼ਾਮ ਕੂਜੈ. ਖ਼ਾਮ (ਕੱਚੇ) ਕੂਜ਼ੇ (ਦੇਹ) ਵਿੱਚ ਆਬ (ਚੇਤਨਸੱਤਾਰੂਪ ਜਲ) ਪੂਰਣ ਹੈ. “ਕੂਜਾ ਬਾਂਗ ਨਿਵਾਜ ਮੁਸਲਾ.” (ਬਸੰ ਅ: ਮਃ ੧) 2. ਮਿਸ਼ਰੀ ਦਾ ਕੁੱਜਾ. “ਕੂਜਾ ਮੇਵਾ ਮੈ ਸਭਕਿਛੁ ਚਾਖਿਆ.” (ਗਉ ਮਃ ੧) 3. ਜੰਗਲੀ ਚਿੱਟਾ ਗੁਲਾਬ. “ਫੂਲ ਗੁਲਾਬ ਕੇਵੜਾ ਕੂਜਾ.” (ਰਘੁਰਾਜ) 4. ਸੰ. ਮੋਤੀਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|