Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kén. 1. (ਜਿਵੇਂ) ਕਿਵੇਂ। 2. ਕੀਤੇ, ਕਰੇ। 1. what ever (means). 2. made. ਉਦਾਹਰਨਾ: 1. ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥ Raga Aaasaa 5, Chhant, 8, 4:2 (P: 458). 2. ਜਨ ਕੀ ਮਹਿਮਾ ਬਰਨਿ ਨ ਸਾਕਉ ਓਇ ਊਤਮ ਹਰਿ ਹਰਿ ਕੇਨ ॥ Raga Kaanrhaa 4, 2, 3:2 (P: 1295).
|
SGGS Gurmukhi-English Dictionary |
1. by any means. 2. do.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੀਅਨ. ਕੀਤੇ. ਕਰੇ. “ਊਤਮ ਹਰਿ ਹਰਿ ਕੇਨ.” (ਕਾਨ ਮਃ ੪) 2. ਪੜਨਾਂਵ/pron. ਕਿਸੇ ਨੇ. ਕਿਸ ਕਰਕੇ. ਤ੍ਰਿਤੀਯਾ ਵਿਭਕ੍ਤਿ ਦਾ ਇਕ ਵਚਨ. “ਜੇਨ ਕੇਨ ਪ੍ਰਕਾਰੇ ਹਰਿਜਸ ਸੁਨਹੁ.” (ਆਸਾ ਛੰਤ ਮਃ ੫) ਜਿਸ ਕਿਸ ਤਰਾਂ ਹਰਿਯਸ਼ ਸੁਣੋ। 3. ਨਾਮ/n. ਇੱਕ ਉਪਨਿਸ਼ਦ, ਜਿਸਦੇ ਮੁੱਢ “ਕੇਨ” ਪਾਠ ਹੋਣ ਕਰਕੇ ਇਹ ਸੰਗ੍ਯਾ ਹੋ ਗਈ ਹੈ, ਜਿਵੇਂ- ਸੋਦਰੁ, ਸੋ ਪੁਰਖੁ ਆਦਿਕ. ਕੇਨ ਉਪਨਿਸ਼ਦ ਦਾ ਨਾਉਂ “ਤਲਵਕਾਰ ” ਭੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|