Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰa-ee. ਨਾਸ ਹੋ ਗਈ। effaced, eradicated. ਉਦਾਹਰਨ: ਕਾਮ ਕ੍ਰੋਧ ਤ੍ਰਿਸਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ॥ Raga Bilaaval 5, 90, 1:2 (P: 822).
|
SGGS Gurmukhi-English Dictionary |
got destroyed/eradicated/erased/effaced.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. tuberculosis, T.B. consumption, phthisis, pulmonary consumption; chronic cough.
|
Mahan Kosh Encyclopedia |
ਦੇਖੋ- ਕ੍ਸ਼ਯ. “ਕਲਮਲ ਤਿਸੁ ਖਈ.” (ਵਾਰ ਰਾਮ ੨ ਮਃ ੫) 2. ਖਾਂਦਾ ਹੈ. ਖਾਦਨ ਕਰਦਾ ਹੈ. “ਇਕਥਲ ਭੋਜਨ ਸਭਕੋ ਖਈ.” (ਗੁਪ੍ਰਸੂ) 3. ਸੰ. ਕ੍ਸ਼ਯ ਅਤੇ ਰਾਜਯਕ੍ਸ਼ਮਾ. [حُمّٰیدِقّ] ਹ਼ੱਮਾਦਿੱਕ਼. Consumption. ਪਹਿਲਾਂ ਨਜਲਾ ਹੋਕੇ ਖਾਂਸੀ ਅਤੇ ਤਾਪ ਹੁੰਦਾ ਹੈ, ਫੇਰ ਸਨੇ ਸਨੇ ਫਿਫੜੇ ਵਿੱਚ ਸੋਜ ਅਤੇ ਜਖਮ ਹੋਜਾਂਦੇ ਹਨ. ਖੰਘਾਰ ਨਾਲ ਲਹੂ ਆਉਂਦਾ ਹੈ. ਛਾਤੀ ਵਿੱਚ ਪੀੜ ਹੁੰਦੀ ਹੈ. ਤਾਪ ਹਰ ਵੇਲੇ ਰਹਿੰਦਾ ਹੈ. ਸਰੀਰ ਸੁਸਤ ਪੈਜਾਂਦਾ ਹੈ. ਭੁੱਖ ਬੰਦ, ਪਿਆਸ ਬਹੁਤ ਹੁੰਦੀ ਹੈ. ਲਹੂ ਵਿੱਚੋਂ ਲਾਲੀ ਘਟਜਾਂਦੀ ਹੈ. ਚਿਹਰੇ ਦਾ ਰੰਗ ਫਿੱਕਾ ਪੈਜਾਂਦਾ ਹੈ. ਨੀਂਦ ਘੱਟ ਆਉਂਦੀ ਹੈ. ਦੀਨਤਾ ਚਿੰਤਾ ਡਰ ਸਦਾ ਮਨ ਵਿੱਚ ਵਸਦੇ ਹਨ. ਰਾਤ ਨੂੰ ਧੜ ਤੋਂ ਉੱਪਰ ਪਸੀਨਾ ਆਉਂਦਾ ਹੈ. ਮੱਠੀ ਮੱਠੀ ਸਿਰਪੀੜ ਰਹਿਣੀ, ਬੁਰੇ ਸੁਪਨੇ ਆਉਣੇ, ਪੈਰਾਂ ਉੱਤੇ ਸੋਜ ਹੋਣੀ, ਕਦੇ ਕਬਜ ਕਦੇ ਦਸਤ ਆਉਣੇ ਆਦਿਕ ਇਸ ਦੇ ਲੱਛਣ ਹਨ. ਖਈ ਦੇ ਕਾਰਣ ਹਨ- ਬਹੁਤਾ ਮੈਥੁਨ, ਛੋਟੀ ਉਮਰ ਦੀ ਸ਼ਾਦੀ, ਪੜ੍ਹਨ ਦੀ ਬਹੁਤੀ ਮਿਹਨਤ, ਚੰਗੀ ਖੁਰਾਕ ਦਾ ਨਾ ਮਿਲਣਾ, ਗੰਦੀ ਹਵਾ ਵਿੱਚ ਰਹਿਣਾ, ਚਿੰਤਾ ਅਤੇ ਸ਼ੋਕ ਦਾ ਹੋਣਾ, ਭੁੱਖ ਮਲਮੂਤ੍ਰ ਤੇਹ ਆਦਿਕ ਦੇ ਵੇਗਾਂ ਨੂੰ ਰੋਕਣਾ, ਬਹੁਤ ਬੈਠੇ ਰਹਿਣਾ, ਘਰ ਦਾ ਹਵਾਦਾਰ ਨਾ ਹੋਣਾ ਆਦਿ. ਇਹ ਰੋਗ ਕਦੇ ਕਦੇ ਖਈ ਦੇ ਰੋਗੀ ਦੀ ਛੂਤ ਤੋਂ ਭੀ ਦੂਜੇ ਨੂੰ ਹੋਜਾਂਦਾ ਹੈ. ਜਿਸ ਘਰ ਵਿੱਚ ਇਹ ਰੋਗ ਇੱਕ ਵਾਰ ਵੜਜਾਵੇ ਫੇਰ ਨਿਕਲਨਾ ਔਖਾ ਹੈ. ਖਈ ਦਾ ਰੋਗੀ ਮਸੀਂ ੧੦੦੦ ਦਿਨ ਕਟਦਾ ਹੈ. ਇਸ ਰੋਗ ਦੇ ਹੁੰਦੇ ਹੀ ਕਿਸੇ ਸਿਆਣੇ ਵੈਦ ਹਕੀਮ ਡਾਕਟਰ ਦੀ ਰਾਇ ਨਾਲ ਇਲਾਜ ਸ਼ੁਰੂ ਕਰ ਦੇਣਾ ਚਾਹੀਏ. ਘਰ ਦਾ ਨਿਵਾਸ ਛੱਡਕੇ ਜੰਗਲ ਪਹਾੜ ਨਦੀ ਅਥਵਾ- ਸਮੁੰਦਰ ਦੇ ਕਿਨਾਰੇ ਅਤੇ ਚੀਲ੍ਹਾਂ ਦੇ ਵਣ ਵਿੱਚ ਡੇਰਾ ਲਾਉਣਾ ਚਾਹੀਏ. ਮੈਥੁਨ ਤੋਂ ਪੂਰਾ ਪਰਹੇਜ਼ ਰੱਖਣਾ ਲੋੜੀਏ. ਸਰਦੀ ਤੋਂ ਬਚਾਉ ਰੱਖਣਾ ਚਾਹੀਏ. ਮਨ ਪ੍ਰਸੰਨ ਕਰਨ ਵਾਲੇ ਅਤੇ ਨੇਤ੍ਰਾਂ ਨੂੰ ਆਨੰਦ ਦੇਣ ਵਾਲੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਏ. ਤਾਕਤ ਦੇਣ ਵਾਲੀ ਹਲਕੀ (ਦੁੱਧ ਸ਼ੋਰਵਾ ਆਦਿ) ਗਿਜਾ ਅਤੇ ਫਲਾਂ ਦਾ ਸੇਵਨ ਕਰਨਾ ਚਾਹੀਏ, ਅਤੇ ਹਰ ਵੇਲੇ ਮਨ ਵਿੱਚ ਉਤਸਾਹ ਰੱਖਣਾ ਲੋੜੀਏ ਕਿ ਮੈਂ ਰਾਜੀ ਹੋਜਾਵਾਂਗਾ. ਇਸ ਦਾ ਇਲਾਜ ਅਨਾੜੀਆਂ ਤੋਂ ਕਦੇ ਨਹੀਂ ਕਰਾਉਣਾ ਚਾਹੀਏ. ਆਪਣੇ ਆਪ ਨੂੰ ਲਾਇਕ ਡਾਕਟਰਾਂ ਦੇ ਸਪੁਰਦ ਕਰਨਾ ਚੰਗਾ ਹੈ। ਖਈ ਦੇ ਸਾਧਾਰਣ ਇਲਾਜ ਇਹ ਹਨ- ਖਾਂਸੀ ਅਤੇ ਤਾਪ ਦੇ ਦੂਰ ਕਰਨ ਵਾਲੀਆਂ ਦਵਾਈਆਂ ਵਰਤੋ, ਬਹੁਤ ਪਸੀਨਾ ਅਤੇ ਦਸਤਾਵਰ ਔਖਧਾਂ ਤੋਂ ਬਚੋ. ਕਾਡਲਿਵਰ ਆਇਲ (Codliver oil) ਪੀਓ. ਬੰਸਲੋਚਨ, ਇਲਾਚੀਆਂ, ਸਤਗਿਲੋ, ਸੁੱਚੇ ਮੋਤੀ, ਚਾਂਦੀ ਦੇ ਵਰਕ ਮਿਲਾਕੇ ਗਊ ਦੇ ਦੁੱਧ ਨਾਲ ਖਾਓ. ਕਾਲੀ ਮਿਰਚਾਂ ਇੱਕ ਤੋਲਾ, ਮਘਾਂ ਦੋ ਤੋਲੇ, ਅਨਾਰ ਦਾ ਛਿੱਲ ਚਾਰ ਤੋਲੇ, ਜੌਂਖਾਰ ਛੀ ਮਾਸੇ, ਗੁੜ ਅੱਠ ਤੋਲੇ, ਇਨ੍ਹਾਂ ਨੂੰ ਪੀਹਕੇ ਦੋ ਦੋ ਮਾਸ਼ੇ ਦੀਆਂ ਗੋਲੀਆਂ ਬਣਾਓ. ਗਰਮ ਜਲ ਨਾਲ ਦੋ ਗੋਲੀਆਂ ਨਿੱਤ ਸੇਵਨ ਕਰੋ. “ਖਈ ਸੁ ਬਾਦੀ ਭਈ ਮਵੇਸੀ.” (ਚਰਿਤ੍ਰ ੪੦੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|