Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaaṫee. 1. ਖੁਦਾਈ ਕਰਨ ਵਾਲਾ, ਲਕੜੀ ਦਾ ਕੰਮ ਕਰਨ ਵਾਲਾ, ਤਰਖਾਣ ਭਾਵ ਨੀਵੀਂ ਜਾਤ ਦਾ। 2. ਖਾਂਦੀ। 3. ਟੋਏ ਵਿਚ। 1. one who digs, carpenter, viz., of low caste. 2. eats, partakes. 3. ditch. ਉਦਾਹਰਨਾ: 1. ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥ Raga Gond, Kabir, 5, 2:4 (P: 871). 2. ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ Raga Gond, Naamdev, 7, 1:1 (P: 874). 3. ਗਲਾਂ ਕਰੇ ਘਣੇਰੀਆ ਤਾਂ ਅੰਨੑੇ ਪਵਣਾ ਖਾਤੀ ਟੋਵੈ ॥ Salok 1, 32:2 (P: 1412).
|
SGGS Gurmukhi-English Dictionary |
1. Kshatriya (a social cast/class). 2. was grazing. 3. into the ditch.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. क्षतृ- ਕ੍ਸ਼ਤ੍ਰੀ. ਨਾਮ/n. ਕੱਟਣ ਵਾਲਾ, ਤਖਾਣ. ਭਾਵ- ਸ਼ੂਦ੍ਰ. “ਨਾ ਇਹੁ ਬ੍ਰਹਮਣ ਨਾ ਇਹੁ ਖਾਤੀ.” (ਗੌਂਡ ਕਬੀਰ) 2. ਸੰ. खातृ. ਵਿ. ਖੋਦਣ ਵਾਲਾ. ਪੁੱਟਣ ਵਾਲਾ। 3. ਖਾਤੇ (ਗ਼ਾਰ) ਵਿੱਚ. “ਅੰਨੇ ਪਵਣਾ ਖਾਤੀ ਟੋਵੈ.” (ਸਵਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|