Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaanaa. ਸੇਵਨ ਕਰਨਾ, ਛਕਣਾ। eat, partake. ਉਦਾਹਰਨ: ਧਾਨੁ ਪ੍ਰਭ ਕਾ ਖਾਨਾ ॥ Raga Gaurhee 5, 149, 1:2 (P: 212).
|
English Translation |
n.m. house, building, dwelling, apartment; compartment, drawer, recess, pigeonhole; column or row in a tabulated statement; also ਖ਼ਾਨਾ.
|
Mahan Kosh Encyclopedia |
ਨਾਮ/n. ਖਾਦਨ. ਖਾਣਾ. ਭੋਜਨ। 2. ਕ੍ਰਿ. ਭੋਜਨ ਕਰਨਾ। 3. ਫ਼ਾ. [خانہ] ਖ਼ਾਨਹ. ਨਾਮ/n. ਘਰ। 4. ਭਾਵ- ਇਸਤ੍ਰੀ. ਜੋਰੂ. ਭਾਰਯਾ. ਵਹੁਟੀ। 5. ਇੱਕ ਬੈਰਾੜ, ਜੋ ਕਪੂਰੇ ਦੀ ਆਗ੍ਯਾ ਨਾਲ ਦਸ਼ਮੇਸ਼ ਨੂੰ ਖਿਦਰਾਣਾ (ਮੁਕਤਸਰ) ਤਾਲ ਦਾ ਰਾਹ ਦੱਸਣ ਗਿਆ ਸੀ. “ਸਮਝ ਵਾਰਤਾ ਸਭ ਤਬ ਖਾਨਾ। ਲੈ ਕੇਤਿਕ ਅਸਵਾਰ ਪਯਾਨਾ.” (ਗੁਪ੍ਰਸੂ) 6. ਡੱਲੇ ਪਿੰਡ ਦਾ ਵਸਨੀਕ ਛੁਰਾ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਮਰਦੇਵ ਦਾ ਸਿੱਖ ਹੋਕੇ ਪਰਮਗ੍ਯਾਨੀ ਹੋਇਆ। 7. ਰਾਜ ਪਟਿਆਲਾ ਨਜ਼ਾਮਤ ਬਰਨਾਲਾ ਥਾਣੇ ਰਾਮੇ ਦਾ ਇੱਕ ਪਿੰਡ, ਜਿਸ ਥਾਂ ਮਾਲਵੇ ਨੂੰ ਕ੍ਰਿਤਾਰਥ ਕਰਦੇ ਹੋਏ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਵਿਰਾਜੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|