Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaṛ. ਘਾਹ। grass. ਉਦਾਹਰਨ: ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥ Raga Gaurhee 5, Vaar 17ਸ, 5, 1:1 (P: 322).
|
SGGS Gurmukhi-English Dictionary |
grass.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖੜੁ) ਦੇਖੋ- ਖੜਨਾ। 2. ਸੰ. खड- ਖਡ. ਧਾਨਾਂ ਦੀ ਪਰਾਲੀ. “ਖੜੁ ਖਾਵਹਿ ਅੰਮ੍ਰਿਤ ਦੇਹਿ.” (ਗੂਜ ਮਃ ੧) ਸਿੰਧੀ. ਖੜੁ. ਖਲ. ਸਰਸ਼ਪ (ਸਰੋਂ) ਆਦਿ ਦਾ ਫੋਗ. ਖਲੀ। 3. ਖੇਤੀ. “ਖੜੁ ਪਕੀ ਕੁੜ ਭਜੈ ਬਿਨਸੈ.” (ਸ੍ਰੀ ਮਃ ੧ ਪਹਰੇ) 4. ਸੰ. षट्- ਸ਼ਟ੍. ਛੀ. “ਧਰਣਿ ਸੁਵੰਨੀ ਖੜ ਰਤਨ ਜੜਾਵੀ.” (ਵਾਰ ਗਉ ੨ ਮਃ ੫) ਇਸ ਥਾਂ “ਖੜ” ਸ਼ਬਦ ਵਿੱਚ ਸ਼ਲੇਸ਼ ਹੈ. ਘਾਹਰੂਪੀ ਰਤਨਾਂ ਨਾਲ ਜੜਾਊ ਭੂਮਿ. ਖਟਸੰਪੱਤਿ ਕਰਕੇ ਸੁਹਾਵੀ ਅੰਤਹਕਰਣਰੂਪ ਪ੍ਰਿਥਿਵੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|