Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaᴺdaa. 1. ਭਾਗਾਂ, ਹਿਸਿਆਂ। 2. ਟੁਕੜੇ ਟੁਕੜੇ ਕੀਤਾ। 3. ਨਾਸ/ਦੂਰ ਕੀਤਾ। 4. ਨਾਸ ਕਰਨ ਵਾਲਾ। 1. continents, spheres, regions. 2. into pieces. 3. broken away, destroyed. 4. destroyer. ਉਦਾਹਰਨਾ: 1. ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ Japujee, Guru Nanak Dev, 7:2 (P: 2). 2. ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ Raga Gaurhee 4, Sohlay, 4, 1:1 (P: 13). 3. ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥ Raga Gaurhee 4, Sohlay, 4, 3:1 (P: 13). 4. ਤ੍ਰਿਅ ਅਸਥਾਨ ਤੀਨਿ ਤ੍ਰਿਅ ਖੰਡਾ ॥ Raga Bhairo, Kabir, Asatpadee 1, 3:2 (P: 1162).
|
SGGS Gurmukhi-English Dictionary |
1. continents, spheres, regions, worlds, celestial realms. 2. broken into pieces, broken away, destroyed. 3. destroyer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. a type of double-edged sword.
|
Mahan Kosh Encyclopedia |
ਦੋਧਾਰਾ ਖੜਗ. ਦੋਹਾਂ ਪਾਸਿਆਂ ਤੋਂ ਖੰਡਨ ਕਰਨ ਵਾਲਾ ਸ਼ਸਤ੍ਰ.{690} “ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ.” (ਕਲਕੀ) ਦੇਖੋ- ਸਸਤ੍ਰ। 2. ਮਾਇਆ, ਜੋ ਖੰਡ (ਦ੍ਵੰਦ ਪਦਾਰਥ) ਰਚਣ ਵਾਲੀ ਹੈ. “ਖੰਡਾ ਪ੍ਰਿਥਮੈ ਸਾਜਕੈ ਜਿਨਿ ਸਭ ਸੰਸਾਰ ਉਪਾਯਾ.” (ਚੰਡੀ ੩). Footnotes: {690} ਮਹਾਭਾਰਤ ਦੇ ਸ਼ਾਂਤਿ ਪਰਵ ਅੰਦਰ ਆਪਦ ਧਰਮ ਦੇ ੩੬ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਬ੍ਰਹ੍ਮਾ ਦੇ ਕੀਤੇ ਯੱਗ ਕੁੰਡ ਤੋਂ ਮਰਯਾਦਾ ਦੀ ਰਖ੍ਯਾ ਲਈ ਖੰਡਾ ਪ੍ਰਗਟ ਹੋਯਾ.
Mahan Kosh data provided by Bhai Baljinder Singh (RaraSahib Wale);
See https://www.ik13.com
|
|