Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaj. 1. ਹਾਥੀ। 2. ਕਪੜੇ ਅਥਵਾ ਰਸੀ ਆਦਿ ਨੂੰ ਮਿੰਣਨ ਦੀ ਇਕ ਇਕਾਈ, ਗਜ 36 ਇੰਚਾਂ ਦਾ ਹੁੰਦਾ ਹੈ। 3. ਗਣੇਸ਼ ਜਿਸ ਨੇ ਮਗਹਰ ਵਸਾਇਆ। 1. elephant. 1. instrument of measurement, Yard, 36inch length. ਉਦਾਹਰਨਾ: 1. ਕਈ ਜਨਮ ਗਜ ਮੀਨ ਕੁਰੰਗਾ ॥ Raga Gaurhee 5, 72, 1:2 (P: 176). 2. ਗਜ ਨਵ ਗਜ ਦਸ, ਗਜ ਇਕੀਸ ਪੁਰੀਆ ਏਕ ਤਨਾਈ ॥ Raga Gaurhee, Kabir, 54, 1:1 (P: 335). ਗਜ ਸਾਢੇ ਤੈ ਤੈ ਧੋਤੀਆਂ ਤਿਹਰੇ ਪਾਇਨਿ ਤਗ ॥ Raga Aaasaa, Kabir, 2, 1:1 (P: 475). 3. ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥ Raga Gaurhee, Kabir, 15, 5:1 (P: 326).
|
SGGS Gurmukhi-English Dictionary |
1. elephant. 2. an instrument of length measurement, Yard, 36 inch/3 feet length. 3. Ganesh. 4. item. 5. giant, big.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. yard, a unit of measurement equal to 3 feel; bow; ramrod cleaning rod; elephant.
|
Mahan Kosh Encyclopedia |
ਸੰ. गज् ਧਾ. ਮਦ ਨਾਲ ਸ਼ਬਦ ਕਰਨਾ। 2. ਨਾਮ/n. ਹਾਥੀ, ਜੋ ਮਦ ਨਾਲ ਗਰਜਦਾ ਹੈ. “ਕੋਪ ਭਰ੍ਯੋ ਗਜ ਮੱਤ ਮਹਾ ਭਰ ਸੁੰਡ ਲਏ ਭਟ ਸੁੰਦਰ ਸੋਊ.” (ਕ੍ਰਿਸਨਾਵ) 3. ਇੱਕ ਗੰਧਰਵ, ਜੋ ਦੇਵਲ ਰਿਖੀ ਦੇ ਸ੍ਰਾਪ ਨਾਲ ਹਾਥੀ ਬਣ ਗਿਆ. ਇਸ ਨੂੰ ਵਰੁਣ ਦੇ ਤਲਾਉ ਵਿੱਚ ਤੇਂਦੂਏ (ਤੰਦੂਏ) ਨੇ ਗ੍ਰਸ ਲੀਤਾ. ਜਦ ਨਿਰਬਲ ਹੋਕੇ ਡੁੱਬਣ ਲੱਗਾ, ਤਦ ਕਰਤਾਰ ਅੱਗੇ ਅਰਦਾਸ ਕੀਤੀ, ਜਿਸ ਪੁਰ ਗਜ ਦੇ ਬੰਧਨ ਕੱਟੇਗਏ. ਦੇਖੋ- ਭਾਗਵਤ ਸਕੰਧ ੮, ਅ: 2. “ਗਜ ਕੋ ਤ੍ਰਾਸ ਮਿਟਿਓ ਜਿਹ ਸਿਮਰਤ.” (ਗਉ ਮਃ ੯) ਦੇਖੋ- ਗਜੇਂਦ੍ਰ ੩। 4. ਗਣੇਸ਼. “ਕਹੁ ਗੁਰ ਗਜ ਸਿਵ ਸਭਕੋ ਜਾਨੈ.” (ਗਉ ਕਬੀਰ) 5. ਹਾਥੀ ਦੀ ਸ਼ਕਲ ਦਾ ਇੱਕ ਦੈਤ, ਜੋ ਮਹਿਖਾਸੁਰ ਦਾ ਪੁਤ੍ਰ ਸੀ. ਗਜਾਸੁਰ. ਇਹ ਪਹਿਲੇ ਜਨਮ ਵਿੱਚ ਮਹੇਸ਼ ਰਾਜਾ ਸੀ. ਨਾਰਦ ਦੇ ਸ੍ਰਾਪ ਨਾਲ ਇਸ ਨੂੰ ਹਾਥੀ ਦਾ ਜਨਮ ਮਿਲਿਆ. ਦੇਵਤਿਆਂ ਦਾ ਦੁੱਖ ਦੂਰ ਕਰਨ ਲਈ ਸ਼ਿਵ ਨੇ ਗਜ ਨੂੰ ਮਾਰਿਆ ਅਤੇ ਉਸ ਦੀ ਖੱਲ ਆਪਣੇ ਸ਼ਰੀਰ ਪੁਰ ਪਹਿਰੀ.{692} ਦੇਖੋ- ਸਕੰਦਪੁਰਾਣ, ਗਣੇਸ਼ਖੰਡ, ਅ: ੧੦। 6. ਸੁਗ੍ਰੀਵ ਦਾ ਇੱਕ ਮੰਤ੍ਰੀ। 7. ਅਠਤਾਲੀ ਉਂਗਲ ਦੀ ਇੱਕ ਮਿਣਤੀ. ਦੇਖੋ- ਫ਼ਾ. [گز] ਗਜ਼. “ਮਨੁ ਮੇਰੋ ਗਜੁ ਜਿਹਵਾ ਮੇਰੀ ਕਾਤੀ.” (ਆਸਾ ਨਾਮਦੇਵ) ਗਜ਼ ਦਾ ਮਾਪ ਬਹੁਤ ਬਦਲਦਾ ਰਿਹਾ ਹੈ ਅਤੇ ਹੁਣ ਭੀ ਕਈ ਭੇਦ ਹਨ, ਪਰ ਬਹੁਤ ਕਰਕੇ ਪ੍ਰਚਲਿਤ ਗਜ਼ ੧੬ ਗਿਰੇ ਅਥਵਾ- ੩੬ ਇੰਚ ਦਾ ਹੈ. ਗਜ ਦਾ ਪ੍ਰਮਾਣ ਦੋ ਹੱਥ ਭੀ ਪੰਜਾਬ ਵਿੱਚ ਹੈ. ਤੁਜ਼ਕ ਜਹਾਂਗੀਰੀ ਵਿੱਚ ਗਜ਼ ਦਾ ਪ੍ਰਮਾਣ ੨੪ ਉੰਗਲ ਲਿਖਿਆ ਹੈ, ਅਤੇ ਇਲਾਹੀ ਗਜ਼ ੪੦ ਉੰਗਲ ਦਾ ਦੱਸਿਆ ਹੈ। 8. ਸਰੰਦਾ ਸਾਰੰਗੀ ਆਦਿ ਬਜਾਉਣ ਲਈ ਵਾਲਾਂ ਦਾ ਕਮਾਨਚਾ ਅਤੇ ਬੰਦੂਕ ਕਸਣ ਜਾਂ ਸਾਫ ਕਰਣ ਦਾ ਸਰੀਆ. “ਛਣਕੰਤ ਲਗਤ ਗਜ ਫੇਰ ਫੇਰ.” (ਗੁਪ੍ਰਸੂ) 9. ਦੇਖੋ- ਗਜਣਾ। 10. ਗ਼ਾਜ਼ੀ ਦੀ ਥਾਂ ਭੀ ਇੱਕ ਥਾਂ “ਗਜ” ਸ਼ਬਦ ਹੈ. “ਹਮੈ ਨ ਗਜਸੈਨਾ ਮੇ ਦੀਜੈ। ਹਿੰਦੂਧਰਮ ਰਾਖ ਕਰਿ ਲੀਜੈ.” (ਚਰਿਤ੍ਰ ੧੯੫) ਸਾਨੂੰ ਗ਼ਾਜ਼ੀ ਪਠਾਣਾਂ ਦੀ ਫ਼ੌਜ ਦੇ ਸਪੁਰਦ ਨਾ ਕਰੋ. Footnotes: {692} “ਪਹਿਨੈ ਹਾਥੀ ਸੀਂਹ ਖੱਲ ਡਉਰੂ ਵਾਇ ਕਰੈ ਹੈਰਾਣੈ.” (ਭਾਗੁ).
Mahan Kosh data provided by Bhai Baljinder Singh (RaraSahib Wale);
See https://www.ik13.com
|
|