Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Galaa. 1. ਬਚਨ, ਬੋਲ। 2. ਹਾਲ। 3. ਕੰਮ। 4. ਕੋੜਮਾ, ਟੋਲਾ, ਵਗ। 5. ਪ੍ਰਕਾਰ (ਭਾਵ)। 6. ਗੁਣ (ਭਾਵ)। 7. ਗਰਦਨ। 1. things, talks. 2. talks, proceedings. 3. thing. 4. multitude. 5. things viz., type. 6. merits, virtues. 7. neck. ਉਦਾਹਰਨਾ: 1. ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ Japujee, Guru Nanak Dev, 32:4 (P: 7). 2. ਤਾ ਕੀਆ ਗਲਾ ਕਥੀਆ ਨਾ ਜਾਹਿ ॥ Japujee, Guru Nanak Dev, 36:5 (P: 8). 3. ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥ Raga Maajh 5, 48, 2:3 (P: 108). ਸਭੇ ਗਲਾ ਆਪਿ ਥਾਟਿ ਬਹਾਲੀਓਨੁ ॥ Raga Sorath 4, Vaar 28:1 (P: 653). 4. ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥ Raga Maajh 1, Vaar 26, Salok, 1, 1:11 (P: 150). 5. ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥ (ਹਰ ਪ੍ਰਕਾਰ ਦੇ ਸੁਖ ਦੇਣ ਵਾਲਾ ਹੈ). Raga Bihaagarhaa 4, Vaar 4:2 (P: 550). 6. ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥ (ਗਲਾਂ ਲੈ ਕੇ ਭਾਵ ਗੁਣ ਵੇਖਕੇ). Raga Raamkalee, Balwand & Sata, Vaar 3:2 (P: 967). 7. ਗਲਾ ਬਾਂਧਿ ਦੁਹਿ ਲੇਇ ਅਹੀਰੁ ॥ Raga Saarang, Naamdev, 1, 2:4 (P: 1252). ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥ Salok, Kabir, 188:2 (P: 1374).
|
SGGS Gurmukhi-English Dictionary |
1. talk, words, statements, request, anything said/spoken, discussion. 2. status of, awareness/news about, issues regarding. 3. action, actions, acts, things. 4. multitude, group of. 5. neck.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਗ੍ਰੀਵਾ. ਗਲ. ਕੰਠ. ਗਰਦਨ.{711} “ਗਲਾ ਬਾਂਧਿ ਦੁਹਿਲੇਇ ਅਹੀਰ.” (ਸਾਰ ਨਾਮਦੇਵ) 2. ਗੱਲ (ਬਾਤ) ਦਾ ਬਹੁਵਚਨ. ਗੱਲਾਂ. “ਗਲਾ ਕਰੇ ਘਣੇਰੀਆ.” (ਮਃ ੨ ਵਾਰ ਆਸਾ) 3. ਗੱਲ (ਕਪੋਲ) ਦਾ ਬਹੁਵਚਨ. ਗਲ੍ਹਾਂ “ਗਲਾ ਪਿਟਨਿ ਸਿਰੁ ਖੁਹੇਨਿ.” (ਸਵਾ ਮਃ ੧) 4. ਓਲਾ. ਗੜਾ. ਹਿਮਉਪਲ. “ਗਲਿਆਂ ਸੇਤੀ ਮੀਹ ਕੁਰੁੱਤਾ.” (ਭਾਗੁ) 5. ਮੋਰਾ. ਸੁਰਾਖ਼. ਛਿਦ੍ਰ. ਮੋਘਾ. ਪਹਾੜ ਦਾ ਦਰਾ। 6. ਅੰਨ ਦਾ ਉਤਨਾ ਪ੍ਰਮਾਣ, ਜੋ ਖਰਾਸ ਅਥਵਾ ਚੱਕੀ ਦੇ ਗਲ (ਮੂੰਹ) ਵਿੱਚ ਆਸਕੇ। 7. ਅ਼. [غلّہ] ਗ਼ੱਲਹ. ਅਨਾਜ. ਦਾਣਾ. ਅੰਨ. “ਗਲਾ ਪੀਹਾਵਣੀ.” (ਭਾਗੁ) 8. ਵੱਗ. ਪਸ਼ੁਝੁੰਡ. ਪਸ਼ੂਆਂ ਦਾ ਟੋਲਾ. “ਫਿਟਾ ਵਤੈ ਗਲਾ.” (ਮਃ ੧ ਵਾਰ ਮਾਝ) ਫਿੱਟਿਆ (ਅਪਮਾਨਿਤ) ਪਸ਼ੁਝੁੰਡ ਫਿਰ ਰਿਹਾ ਹੈ। 9. ਫੌਜੀ ਰੰਗਰੂਟਾਂ ਦਾ ਟੋਲਾ. Footnotes: {711} ਇਸੇ ਤੋਂ ਕੰਠ ਦੇ ਸ੍ਵਰ ਦਾ ਨਾਮ ਭੀ ਗਲਾ ਹੋ ਗਿਆ ਹੈ, ਜਿਵੇਂ- ਉਸ ਦਾ ਗਲਾ ਸੁਰੀਲਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|