Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gi-aanee. 1. ਉਚੀ ਸਮਝ ਵਾਲੇ, ਗਿਆਨਵਾਨ, ਵਿਦਵਾਨ। 2. ਗਿਆਨ (ਦੀਆਂ ਗੱਲਾਂ) ਦੁਆਰਾ। ਉਦਾਹਰਨਾ: 1. ਗਿਆਨੀ ਧਿਆਨੀ ਗੁਰ ਗੁਰਹਾਈ ॥ Raga Aaasaa 1, Sodar, 2, 2:3 (P: 9). ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥ Raga Sireeraag 1, 30, 4:1 (P: 25). 2. ਨ ਭੀਜੈ ਸੁਰਤੀ ਗਿਆਨੀ ਜੋਗਿ ॥ Raga Saarang 4, Vaar 1, Salok, 1, 2:2 (P: 1237).
|
SGGS Gurmukhi-English Dictionary |
1. learned person, person with spiritual knowledge. 2. by spritual knowledge.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. scholar, savant, teacher, learned, exegete; a university course for diploma in Punjabi literature;holder of such degree or diploma.
|
Mahan Kosh Encyclopedia |
ਸੰ. ज्ञानिन्. ਗ੍ਯਾਨੀ. ਵਿ. ਜਾਣਨ ਵਾਲਾ. ਗ੍ਯਾਤਾ. ਆਲਿਮ. “ਆਪੁ ਬੀਚਾਰੇ ਸੁ ਗਿਆਨੀ ਹੋਇ.” (ਗਉ ਮਃ ੧) “ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੁ ਨਾਨਕ ਸੁਨ ਰੇ ਮਨਾ, ਗਿਆਨੀ ਤਾਹਿ ਬਖਾਨ.” (ਸ ਮਃ ੯){722} 2. ਦੇਖੋ- ਗ੍ਯਾਨੀ. Footnotes: {722} ਦੇਖੋ- ਗੀਤਾ ਅ:੧੨, ਸ਼: ੧੫.
Mahan Kosh data provided by Bhai Baljinder Singh (RaraSahib Wale);
See https://www.ik13.com
|
|