Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gurmaṫ⒤. 1. ਗੁਰੂ ਦਾ ਉਪਦੇਸ/ਸਿਖਿਆ (ਗੁਰਵਿਚਾਰ, ਗੁਰਦਰਸ਼ਨ)। 2. ਗੁਰੂ ਆਸ਼ੇ ਅਨੁਸਾਰ, ਗੁਰ ਦਰਸ਼ਨ ਅਨੁਸਾਰ। 3. ਗੁਰ-ਉਪਦੇਸ਼/ਸਿਖਿਆ ਦੁਆਰਾ/ਰਾਹੀਂ। 4. ਸਮਝ, ਅਕਲ, ਬੁੱਧੀ, ਵਿਚਾਰ। ਉਦਾਹਰਨਾ: 1. ਸਾਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥ (ਗੁਰੂ ਦੀ ਸਿਖਿਆ). Raga Sireeraag 1, 14, 4:1 (P: 19). 2. ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥ Raga Goojree 4, Sodar, 4, 1:2 (P: 10). 3. ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਿਜ ਸਮਾਵਣਿਆ ॥ Raga Maajh 3, Asatpadee 28, 1:2 (P: 126). ਉਦਾਹਰਨ: ਗੁਰਮਤਿ ਪਾਏ ਪਰਮਾਨੰਦਾ ॥ Raga Gaurhee 1, 12, 3:4 (P: 154). 4. ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ ॥ (ਆਪਣੀ ਮਤਿ ਨੂੰ ਗੁਰਮਤ ਦੇ ਅਧੀਨ ਕੀਤਿਆਂ). Raga Aaasaa 1, 16, 3:2 (P: 353).
|
SGGS Gurmukhi-English Dictionary |
1. teachings of the (Sikh) Gurus. 2. through/by/according to the teaching of the Sikh Gurus.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਗੁਰਮਤ.
|
Mahan Kosh Encyclopedia |
(ਗੁਰਮਤੀ) ਨਾਮ/n. ਗੁਰੁਸੰਮਤਿ. ਗੁਰੂ ਦੀ ਰਾਇ। 2. ਸਤਿਗੁਰੂ ਦੀ ਇੱਛਾ। 3. ਗੁਰੂ ਦੀ ਨਸੀਹ਼ਤ. “ਗੁਰਮਤਿ ਲੇਹੁ ਤਰਹੁ ਭਵ ਦੁਤਰੁ.” (ਮਾਰੂ ਸੋਲਹੇ ਮਃ ੧) 4. ਗੁਰੁਮਤ ਦ੍ਵਾਰਾ. “ਗੁਰਮਤਿ ਪਾਇਆ ਸਹਜਿ ਮਿਲਾਇਆ.” (ਸੂਹੀ ਛੰਤ ਮਃ ੩) “ਗੁਰਮਤੀ ਮਨੁ ਨਿਜਘਰਿ ਵਸਿਆ.” (ਵਡ ਛੰਤ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|