Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guhaj. ਗੁਪਤ, ਲੁਕਵੀਂ, ਭੇਦ ਵਾਲੀ. ਉਦਾਹਰਨ: ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ (ਭਾਵ ਅਮੋਲਕ). Raga Vadhans 4, Vaar 16:2 (P: 309). ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ ॥ (ਗੁੱਝੀ ਅੱਗ). Raga Goojree, 5, 21, 1:2 (P: 500). ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ ॥ (ਲੁਕਿਆ ਹੋਇਆ). Raga Basant 4, 6, 2:2 (P: 1179).
|
SGGS Gurmukhi-English Dictionary |
hidden; secret.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. mysterious, secret, occult, recondite, erotic.
|
Mahan Kosh Encyclopedia |
ਸੰ. गुह्य- ਗੁਹ੍ਯ. ਵਿ. ਗੁਪਤ. ਪੋਸ਼ੀਦਾ. “ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ.” (ਮਃ ੪ ਵਾਰ ਬਿਲਾ) “ਗੁਹਜਕਥਾ ਇਹੁ ਗੁਰੁ ਤੇ ਜਾਣੀ.” (ਸੂਹੀ ਮਃ ੫) 2. ਗੂਢ. ਜਿਸ ਦਾ ਤਾਤਪਰਯ ਸਮਝਣਾ ਔਖਾ ਹੋਵੇ। 3. ਨਾਮ/n. ਛਲ. ਕਪਟ। 4. ਗੁਦਾ, ਭਗ ਅਤੇ ਲਿੰਗ, ਜੋ ਗੁਪਤ ਅੰਗ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|