Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Govarḋʰan. ਬਿੰਦਰਾਬਨ ਨੇੜੇ ਇਕ ਪਹਾੜੀ ਜਿਥੇ ਸ੍ਰੀ ਕ੍ਰਿਸ਼ਨ ਜੀ ਗਊਆਂ ਚਰਾਇਆ ਕਰਦੇ ਸੀ, ਇਸ ਨੂੰ ਕ੍ਰਿਸ਼ਨ ਜੀ ਨੇ ਆਪਣੀ ਉਂਗਲੀ ਤੇ ਚੁਕ ਲਿਆ ਸੀ. ਉਦਾਹਰਨ: ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ ॥ Raga Maaroo 1, Solhaa 20, 10:1 (P: 1041).
|
SGGS Gurmukhi-English Dictionary |
Govardhan’ is a hillock near Brindaban where Lord Krishna used to graze his cows.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. गोवर्द्घन ਨਾਮ/n. ਗਊਆਂ ਦੇ ਵਧਾਉਣ ਵਾਲਾ ਇੱਕ ਪਹਾੜ, ਜੋ ਵ੍ਰਿੰਦਾਵਨ ਤੋਂ ੧੮ ਮੀਲ ਤੇ (ਯੂ. ਪੀ. ਦੇ ਇਲਾਕੇ ਮਥੁਰਾ ਜਿਲੇ) ਵਿੱਚ ਹੈ. ਸ਼੍ਰੀ ਕ੍ਰਿਸ਼ਨ ਜੀ ਇਸ ਉੱਪਰ ਗਊਆਂ ਚਰਾਇਆ ਕਰਦੇ ਸਨ. ਜਦ ਇੰਦ੍ਰ ਨੇ ਗੋਪਾਂ ਵੱਲੋਂ ਆਪਣੀ ਪੂਜਾ ਹਟੀ ਦੇਖੀ, ਤਦ ਉਸ ਨੇ ਕ੍ਰੋਧ ਨਾਲ ਮੂਸਲਧਾਰ ਵਰਖਾ ਕਰਕੇ ਵ੍ਰਿਜ ਨੂੰ ਡੋਬਣਾ ਚਾਹਿਆ. ਕ੍ਰਿਸ਼ਨ ਜੀ ਨੇ ਗੋਵਰਧਨ ਛਤਰੀ ਦੀ ਤਰਾਂ ਉਠਾਕੇ ਗੋਪ ਅਤੇ ਗਊਆਂ ਦੀ ਰਖ੍ਯਾ ਕੀਤੀ. “ਗੁਰਮਤਿ ਕ੍ਰਿਸਨ ਗੋਵਰਧਨ ਧਾਰੇ.” (ਮਾਰੂ ਸੋਲਹੇ ਮਃ ੧) ਗੋਵਰਧਨ ਉੱਤੇ “ਹਰਿਦੇਵ ” ਨਾਮਕ ਕ੍ਰਿਸ਼ਨ ਜੀ ਦਾ ਪ੍ਰਸਿੱਧ ਮੰਦਿਰ ਹੈ। 2. ਬੰਬਈ ਹਾਤੇ ਵਿੱਚ ਜ਼ਿਲੇ ਨਾਸਿਕ ਦਾ ਇੱਕ ਪਹਾੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|