Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garahaṇ. ਸੂਰਜ ਜਾਂ ਚੰਦ ਦਾ ਧਰਤੀ ਦੇ ਪਰਛਾਵੇਂ ਹੇਠ ਆ ਜਾਣਾ. ਉਦਾਹਰਨ: ਕੋਟਿ ਗ੍ਰਹਣ ਪੁੰਨ ਫਲ ਮੂਏ ॥ Raga Gaurhee 5, 155, 1:2 (P: 197).
|
Mahan Kosh Encyclopedia |
ਸੰ. ग्रहण ਨਾਮ/n. ਅੰਗੀਕਾਰ ਕਰਨਾ। 2. ਪਕੜਨਾ। 3. ਅਰਥ ਦਾ ਸਮਝਣਾ। 4. ਸੂਰਜ, ਚੰਦ੍ਰਮਾ ਦਾ ਆਵਰਣ (ਪੜਦੇ) ਵਿੱਚ ਆ ਜਾਣਾ, ਜਿਸ ਤੋਂ ਅਸੀਂ ਉਨ੍ਹਾਂ ਦਾ ਸਾਰਾ ਅਥਵਾ ਕੁਝ ਹਿੱਸਾ ਨਾ ਦੇਖ ਸਕੀਏ. Eclipse. ਪੁਰਾਣਾਂ ਵਿੱਚ ਗ੍ਰਹਣ ਦਾ ਕਾਰਣ ਰਾਹੁ ਅਤੇ ਕੇਤੁ ਕਰਕੇ ਸੂਰਜ ਅਤੇ ਚੰਦ੍ਰਮਾ ਦਾ ਗ੍ਰਸੇ ਜਾਣਾ ਮੰਨਿਆ ਹੈ, ਪਰ ਵਾਸਤਵ ਵਿੱਚ ਸੂਰਜ ਅਤੇ ਚੰਦ੍ਰਮਾ ਦੇ ਮੱਧ ਪ੍ਰਿਥਿਵੀ ਦੇ ਆਉਣ ਕਰਕੇ ਚੰਦ੍ਰਗ੍ਰਹਣ ਅਤੇ ਸੂਰਜ ਅਰ ਪ੍ਰਿਥਿਵੀ ਦੇ ਮੱਧ ਚੰਦਰਮਾ ਆਉਣ ਤੋਂ ਸੂਰਜਗ੍ਰਹਣ ਹੁੰਦਾ ਹੈ. ਸੂਰਜਗ੍ਰਹਣ ਕੇਵਲ ਅਮਾਵਸ੍ਯਾ ਨੂੰ ਅਤੇ ਚੰਦ੍ਰਗ੍ਰਹਣ ਕੇਵਲ ਪੂਰਣਿਮਾ (ਪੂਰਨਮਾਸੀ) ਦੀ ਰਾਤ ਨੂੰ ਹੋਇਆ ਕਰਦਾ ਹੈ. ਗ੍ਰਹਣ ਸਮੇਂ ਸੂਰਜ ਅਤੇ ਚੰਦ੍ਰਮਾ ਨੂੰ ਵਿਪਦਾ ਤੋਂ ਛੁਡਾਉਣ ਲਈ ਹਿੰਦੂ ਦਾਨ ਜਪ ਭੀ ਕਰਦੇ ਹਨ ਅਤੇ ਖਾਣ ਪੀਣ ਤੋਂ ਅਸ਼ੁੱਧਿ ਦੇ ਕਾਰਣ ਪਰਹੇਜ਼ ਕਰਦੇ ਹਨ, ਪਰ ਗੁਰੁਮਤ ਵਿੱਚ ਇਨ੍ਹਾਂ ਭਰਮਾਂ ਦਾ ਨਿਸ਼ੇਧ ਹੈ. “ਹਰਿ ਹਰਿ ਨਾਮ ਮਜਨ ਕਰਿ ਸੂਚੇ, ਕੋਟਿ ਗ੍ਰਹਣ ਪੁੰਨ ਫਲ ਮੂਚੇ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|