Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺg. 1. ਗੰਗਾ, ਇਕ ਪਵਿੱਤਰ ਦਰਿਆ। 2. ਇੜਾ ਨਾੜੀ। 1. Ganges river that is considered sacred. 2. erha vein. ਉਦਾਹਰਨਾ: 1. ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥ Raga Aaasaa 1, 32, 3:1 (P: 358). 2. ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ ॥ Salok, Kabir, 152:1 (P: 1372).
|
SGGS Gurmukhi-English Dictionary |
Ganges river. the flow of Ganges river. a Yogic energy channel/vein.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਗੰਗਾ. ਨਾਮ/n. ਗੰਗਾ ਨਧਾ. “ਗੰਗ ਬਨਾਰਸਿ ਸਿਫਤਿ ਤੁਮਾਰੀ.” (ਆਸਾ ਮਃ ੧) ਦੇਖੋ- ਗੰਗਾ। 2. ਨਦੀ, ਜੋ ਸਦਾ ਗਮਨ ਕਰਦੀ ਹੈ. “ਗੰਗ ਤਰੰਗ ਅੰਤ ਕੋ ਪਾਵੈ.” (ਸਵੈਯੇ ਮਃ ੩ ਕੇ) 3. ਇੱਕ ਕਵਿ, ਜੋ ਯੂ. ਪੀ. ਦੇ ਇਕਨੌਰ (ਜ਼ਿਲੇ ਇਟਾਵੇ) ਦਾ ਵਸਨੀਕ ਸੀ. ਇਸਦਾ ਜਨਮ ਸਨ ੧੫੩੮ ਵਿੱਚ ਹੋਇਆ. ਇਹ ਹਿੰਦੀ ਭਾਸ਼ਾ ਦਾ ਉੱਤਮ ਕਵੀ ਸੀ ਅਰ ਵੀਰਬਲ, ਖ਼ਾਨਖ਼ਾਨਾ ਆਦਿਕਾਂ ਨਾਲ ਮਿਤ੍ਰਤਾ ਰਖਦਾ ਸੀ. ਬਾਦਸ਼ਾਹ ਅਕਬਰ ਭੀ ਇਸ ਦਾ ਸਨਮਾਨ ਕਰਦਾ ਸੀ. ਇਸ ਦਾ ਪੂਰਾ ਨਾਉਂ ਗੰਗਾਪ੍ਰਸਾਦ ਹੈ, ਪਰ ਇਹ ਕਵਿਤਾ ਵਿੱਚ ਕੇਵਲ ਗੰਗ ਲਿਖਦਾ ਸੀ।{791} 4. ਗੁਰਯਸ਼ ਕਰਤਾ ਇੱਕ ਭੱਟ. Footnotes: {791} ਕਈ ਲਿਖਦੇ ਹਨ ਕਿ ਕਵਿ ਗੰਗ ਨਿਧੜਕ ਅਤੇ ਘ੍ਰਿਣਿਤ ਸ਼ਬਦ ਕਹਿਣ ਤੋਂ ਹਾਥੀ ਦੇ ਪੈਰਾਂ ਹੇਠ ਕੁਚਲਕੇ ਮਰਵਾਇਆ ਗਿਆ ਸੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|