Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺgaa. 1. ਖਬੀ ਸੁਰ, ਦਿੜਾ। 2. ਇਕ ਦਰਿਆ ਜਿਸ ਨੂੰ ਪਵਿੱਤਰ ਮੰਨਿਆ ਜਾਦਾ ਹੈ। 1. left vein, Erhaa. 2. Ganges, a sacred ruver. ਉਦਾਹਰਨਾ: 1. ਉਲਟੀ ਗੰਗਾ ਜਮੁਨ ਮਿਲਾਵਉ ॥ Raga Gaurhee, Kabir, 18, 3:1 (P: 327). 2. ਤਿਨ ਨਿੰਦਹਿ ਜਿਹ ਗੰਗਾ ਆਨੀ ॥ Raga Gaurhee, Kabir, 44, 2:2 (P: 332).
|
English Translation |
n.f. the river Ganges.
|
Mahan Kosh Encyclopedia |
ਸੰ. गङ्गा ਨਾਮ/n. ਭਾਰਤ ਦੀ ਪ੍ਰਸਿੱਧ ਨਦੀ, ਜੋ ਹਿੰਦੂਮਤ ਵਿੱਚ ਅਤਿਪਵਿਤ੍ਰ ਮੰਨੀ ਗਈ ਹੈ. ਇਹ ਗੋਮੁਖ ਚਸ਼ਮੇ ਤੋਂ (ਜੋ ਹਰਿਦ੍ਵਾਰ ਤੋਂ ੧੮੦ ਮੀਲ ਉੱਪਰ ਹੈ ਅਤੇ ਜਿਸ ਦੀ ਬਲੰਦੀ ੧੩੮੦੦ ਫੁਟ ਹੈ) ਨਿਕਲਦੀ ਹੈ. ਰਸਤੇ ਵਿੱਚ ਅਨੇਕ ਜਲਧਾਰਾਂ ਨੂੰ ਆਪਣੇ ਨਾਲ ਮਿਲਾਉਂਦੀ ਹੋਈ ਹਰਿਦ੍ਵਾਰ ਦੇ ਮਕਾਮ ਭਾਰੀ ਨਦੀ ਬਣ ਜਾਂਦੀ ਹੈ. ਅਨੇਕ ਅਸਥਾਨਾਂ ਵਿੱਚਦੀਂ ੧੫੫੦ ਮੀਲ ਵਹਿੰਦੀ ਹੋਈ ਗੰਗਾਸਾਗਰ ਦੇ ਸੰਗਮ ਪੁਰ ਸਮੁੰਦਰ ਨਾਲ ਜਾ ਮਿਲਦੀ ਹੈ. “ਜਨ ਕੇ ਚਰਨ ਤੀਰਥ ਕੋਟਿ ਗੰਗਾ.” (ਬਿਲਾ ਮਃ ੫) ਗੰਗਾ ਦੇ ਵਿਸ਼ੇ ਪੁਰਾਣਾਂ ਵਿੱਚ ਅਨੇਕ ਪ੍ਰਸੰਗ ਹਨ. ਇੱਕ ਥਾਂ ਇਸ ਨੂੰ ਵਾਮਨ ਭਗਵਾਨ ਦੇ ਪੈਰਾਂ ਦਾ ਜਲ ਲਿਖਿਆ ਹੈ ਕਿ ਜਦ ਵਾਮਨ ਦਾ ਪੈਰ ਬ੍ਰਹਮਲੋਕ ਤਕ ਪਹੁਚਿਆ, ਤਦ ਬ੍ਰਹਮਾ ਨੇ ਧੋਕੇ ਜਲ ਕਮੰਡਲੁ ਵਿੱਚ ਪਾ ਲਿਆ ਅਤੇ ਭਗੀਰਥ ਦੀ ਪ੍ਰਾਰਥਨਾ ਪੁਰ ਬ੍ਰਹਮਲੋਕ ਤੋਂ ਛੱਡਿਆ, ਜੋ ਸ਼ਿਵ ਦੀ ਜਟਾਂ ਵਿੱਚ ਡਿਗਕੇ ਫੇਰ ਪ੍ਰਿਥਿਵੀ ਉੱਤੇ ਵਹਿਆ. ਵਾਲਮੀਕੀਯ ਰਾਮਾਇਣ ਵਿੱਚ ਲੇਖ ਹੈ ਕਿ ਹਿਮਾਲਯ ਪਰਬਤ ਦੇ ਘਰ, ਸੁਮੇਰੁ ਦੀ ਕੰਨ੍ਯਾ ਮੇਨਕਾ ਦੇ ਉਦਰ ਤੋਂ ਗੰਗਾ ਅਤੇ ਉਮਾ ਦੋ ਭੈਣਾਂ ਪੈਦਾ ਹੋਈਆਂ. ਇੱਕ ਵਾਰ ਸ਼ਿਵ ਨੇ ਆਪਣਾ ਵੀਰਯ ਗੰਗਾ ਵਿੱਚ ਪਾਇਆ, ਪਰ ਗੰਗਾ ਉਸ ਨੂੰ ਧਾਰਣ ਨਾ ਕਰ ਸਕੀ ਅਤੇ ਗਰਭ ਨੂੰ ਸਿੱਟਕੇ ਬ੍ਰਹਮਾ ਦੇ ਕਮੰਡਲੁ ਵਿੱਚ ਜਾ ਰਹੀ. ਫੇਰ ਭਗੀਰਥ ਦੀ ਪ੍ਰਾਰਥਨਾ ਪੁਰ ਕਮੰਡਲੁ ਤੋਂ ਪ੍ਰਿਥਿਵੀ ਪੁਰ ਆਈ. ਗੰਗਾ ਨੂੰ ਰਾਜਾ ਸ਼ਾਂਤਨੁ ਦੀ ਇਸਤ੍ਰੀ ਭੀ ਲਿਖਿਆ ਹੈ. ਇਸੇ ਦੇ ਉਦਰ ਤੋਂ ਭੀਸ਼ਮ (ਪਿਤਾਮਹ) ਪੈਦਾ ਹੋਇਆ ਸੀ, ਜਿਸ ਕਾਰਣ ਉਸ ਦਾ ਨਾਉਂ ਗਾਂਗੇਯ ਪਿਆ. ਦੇਖੋ- ਜਨ੍ਹੁਸੁਤਾ. ਸਨ ੧੫੩੦ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜਗਤ ਦਾ ਉੱਧਾਰ ਕਰਦੇ ਹੋਏ ਗੰਗਾ (ਹਰਿਦ੍ਵਾਰ) ਪੁਰ ਪਹੁਚੇ ਸਨ. ਇੱਥੇ ਸੂਰਜ ਅਤੇ ਪਿਤਰਾਂ ਨੂੰ ਜਲ ਪੁਚਾਣ ਦਾ ਮਿਥ੍ਯਾ ਖਿਆਲ ਖੰਡਨ ਕਰਕੇ ਸਤ੍ਯ ਦਾ ਨਿਸ਼ਚਾ ਕਰਾਇਆ. ਸ੍ਰੀ ਗੁਰੂ ਅਮਰਦੇਵ ਦਾ ਭੀ ਅਸਥਾਨ ਸਤੀਘਾਟ ਪੁਰ ਵਿਦ੍ਯਮਾਨ। 2. ਦੇਖੋ- ਗੰਗਾ ਮਾਤਾ। 3. ਸਹਿਗਲ ਗੋਤ੍ਰ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਇਹ ਦਿੱਲੀ ਦੇ ਬਾਦਸ਼ਾਹ ਦੀ ਫ਼ੌਜ ਵਿੱਚ ਨੌਕਰ ਸੀ. ਫੇਰ ਗੁਰੂ ਹਰਿਗੋਬਿੰਦ ਸਾਹਿਬ ਦੀ ਫੌਜ ਵਿੱਚ ਰਹਿਕੇ ਦੇਸ਼ ਸੇਵਾ ਕਰਦਾ ਰਿਹਾ। 4. ਯੋਗਮਤ ਅਨੁਸਾਰ ਖੱਬਾ ਸੁਰ (ਇੜਾ). “ਉਲਟੀ ਗੰਗਾ ਜਮੁਨ ਮਿਲਾਵਉ.” (ਗਉ ਕਬੀਰ) ਜਮੁਨਾ ਪਿੰਗਲਾ (ਸੱਜਾ ਸੁਰ) ਹੈ.{792}. Footnotes: {792} इड़ा भगवती गङ्गा पिङ्गला यमुना नदी# (ਹਠਯੋਗ ਪ੍ਰਦੀਪਿਕਾ).
Mahan Kosh data provided by Bhai Baljinder Singh (RaraSahib Wale);
See https://www.ik13.com
|
|