Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺḋʰarab. ਦੇਵ ਲੋਕ ਦਾ ਗਵੱਈਆ, ਇੰਦਰ ਦੇ ਦਰਬਾਰ ਦੇ ਗਾਇਕ। singer/musician of Lord Inder’s court. ਉਦਾਹਰਨ: ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥ Raga Sireeraag 1, Asatpadee 17, 3:1 (P: 64).
|
SGGS Gurmukhi-English Dictionary |
singers/musicians of Lord Inder’s court.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. celestial musician; an accomplished singer or musician; maestro.
|
Mahan Kosh Encyclopedia |
ਸੰ. ਗੰਧਰਵ. ਵਿ. ਜੋ ਸੁਗੰਧ ਨੂੰ ਅੰਗੀਕਾਰ ਕਰੇ. ਖ਼ੁਸਬੂ ਦਾ ਪਿਆਰਾ, ਅਥਵਾ- ਜੋ ਗਾਇਨਵਿਦ੍ਯਾ ਧਾਰਣ ਕਰੇ। 2. ਨਾਮ/n. ਦੇਵਲੋਕ ਦਾ ਗਵੈਯਾ. ਅਥਰਵਵੇਦ ਵਿੱਚ ਗੰਧਰਵਾਂ ਦੀ ਗਿਣਤੀ ੬੩੩੩ ਹੈ. ਸਾਰੇ ਗੰਧਰਵਾਂ ਵਿੱਚੋਂ ਅੱਠ ਪ੍ਰਧਾਨ ਹਨ:- ਹਾਹਾ, ਹੂਹੂ, ਚਿਤ੍ਰਰਥ, ਹੰਸ, ਵਿਸ਼੍ਵਾਵਸੁ, ਗੋਮਾਯੁ, ਤੁੰਬਰੁ ਅਤੇ ਨੰਦਿ. ਪੁਰਾਣਕਲਪਨਾ ਹੈ ਕਿ ਦਕ੍ਸ਼ ਦੀ ਦੋ ਪੁਤ੍ਰੀਆਂ “ਮੁਨਿ” ਅਤੇ “ਪ੍ਰਧਾ” ਕਨ੍ਵ (कण्व) ਰਿਖੀ ਨੇ ਵਿਆਹੀਆਂ, ਜਿਨ੍ਹਾਂ ਦੀ ਉਲਾਦ ਗੰਧਰਵ ਹਨ. ਵਿਸ਼ਨੁਪੁਰਾਣ ਦਾ ਲੇਖ ਹੈ ਕਿ ਗੰਧਰਵਾਂ ਦੀ ਉਤਪੱਤੀ ਬ੍ਰਹਮਾ ਤੋਂ ਹੈ. ਹਰਿਵੰਸ਼ ਵਿੱਚ ਲਿਖਿਆ ਹੈ ਕਿ “ਅਰਿਸ਼੍ਟਾ” ਦੇ ਗਰਭ ਤੋਂ ਗੰਧਰਵ ਪੈਦਾ ਹੋਏ। 3. ਕਸਤੂਰੀ ਵਾਲਾ ਮ੍ਰਿਗ। 4. ਕੋਕਿਲਾ. ਕੋਇਲ। 5. ਸੰਗੀਤ ਅਨੁਸਾਰ ਤਾਲ ਦਾ ਇੱਕ ਭੇਦ। 6. ਸੰਗੀਤ ਅਨੁਸਾਰ ਤਾਲ ਦਾ ਇੱਕ ਭੇਦ। 6. ਵਿਧਵਾ ਇਸਤ੍ਰੀ ਦਾ ਦੂਜਾ ਪਤਿ। 7. ਘੋੜਾ। 8. ਪ੍ਰਾਣ। 9. ਦਿਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|