| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Gʰaal. 1. ਕਮਾਈ, ਮਿਹਨਤ, ਘਾਲਨਾ। 2. ਸੇਵਾ। 3. ਕਰਣੀ। ਉਦਾਹਰਨਾ:
 1.  ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥ Raga Sireeraag 5, 99, 1:2 (P: 52).
 ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ॥ (ਕਮਾਈ ਨੂੰ ਭੰਨਦਾ ਨਹੀਂ, ਭਾਵ ਜਰੂਰ ਫਲ ਦਿੰਦਾ ਹੈ). Raga Gaurhee 5, Sukhmanee 20, 4:1 (P: 289).
 2.  ਮਨ ਮੇਰੇ ਕਰਿ ਤਾ ਕੀ ਘਾਲ ॥ Raga Gaurhee 5, Asatpadee 6, 7:4 (P: 238).
 3.  ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ Raga Aaasaa 1, Vaar 21:2 (P: 474).
 ਮੋਹਿ ਨਿਰਗੁਣ ਗੁਣੁ ਨਾਹੀ ਕੋਈ ਪਹੁਚਿ ਨ ਸਾਕਉ ਤੁਮੑਰੀ ਘਾਲ ॥ Raga Bilaaval 5, 121, 1:1 (P: 828).
 | 
 
 | SGGS Gurmukhi-English Dictionary |  | labor, work, hard work, toil, efforts, service, meditative effort, deed. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.f. intense effort, hard work, labour; toil; assiduity, assiduousness, diligence, industry; also ਘਾਲ਼. | 
 
 | Mahan Kosh Encyclopedia |  | ਨਾਮ/n. ਦੇਖੋ- ਘਾਲਣਾ। 2. ਸੇਵਾ. ਟਹਿਲ. “ਘਾਲਿ ਸਿਆਣਪ ਉਕਤਿ ਨ ਮੇਰੀ.” (ਰਾਮ ਅ: ਮਃ ੫) 3. ਮਿਹਨਤ. ਮੁਸ਼ੱਕਤ. “ਸਾਧ ਕੈ ਸੰਗਿ ਨਹੀ ਕਛੁ ਘਾਲ.” (ਸੁਖਮਨੀ) 4. ਕਰਣੀ. ਕਮਾਈ. “ਪਹੁਚਿ ਨ ਸਾਕਉ ਤੁਮਰੀ ਘਾਲ.” (ਬਿਲਾ ਮਃ ੫) 5. ਵਿਨਾਸ਼. ਵਧ. “ਪਾਲਕ ਘਾਲ ਸੰਸਾਰ ਗੁਬਿੰਦੂ.” (ਨਾਪ੍ਰ) 6. ਦੁੱਧ ਨੂੰ ਉਬਾਲਣ ਸਮੇਂ ਵਿੱਚ ਮਿਲਾਇਆ ਪਾਣੀ. ਹੰਘਾਲ. ਆਵਟਣੁ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |