Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chariṫar. ਕਉਤਕ, ਲੀਲਾ. ਉਦਾਹਰਨ: ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਿ ਸਤਿਗੁਰਿ ਪੁਰਖਿ ਮਿਲਾਈ ॥ Raga Saarang 5, 15, 4:1 (P: 1207).
|
SGGS Gurmukhi-English Dictionary |
wondrous play.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਪਿਆਦਾ. ਪੈਦਲ. ਪਦਾਤਿ। 2. ਕਰਨੀ. ਕਰਤੂਤ. ਆਚਾਰ। 3. ਵ੍ਰਿੱਤਾਂਤ. ਹਾਲ। 4. ਦਸਮਗ੍ਰੰਥ ਵਿੱਚ ਇਸਤ੍ਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ “ਚਰਿਤ੍ਰੋਪਾਖ੍ਯਾਨ” ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ “ਚਰਿਤ੍ਰ” ਹੀ ਹੈ. ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ. ਇਹ ਪੋਥੀ ਦੀ ਭੂਮਿਕਾ (ਦੂਜੇ ਚਰਿਤ੍ਰ) ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰ ਸਿੰਘ{839} ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋਗਈ{840} ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ.{841} ਚਿਤ੍ਰ ਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ.{842} ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.{843} ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ ਨਹੀਂ ਕਰ ਲੈਣਾ ਚਾਹੀਏ.{844} ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ- ਇਹ ਹੈ ਕਿ ਕਾਮਾਤੁਰ ਹੋਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋਲੈਣਾ ਕੁਕਰਮ ਹੈ. Footnotes: {839} “ਚਿਤ੍ਰਵਤੀ ਨਗਰੀ ਵਿਖੇ ਚਿਤ੍ਰਸਿੰਘ ਨ੍ਰਿਪ ਏਕ.” {840} “ਰਹੀ ਅਪਸਰਾ ਰੀਝ ਰੂਪ ਲਖ ਰਾਇ ਕੋ.” {841} “ਏਕ ਪੁਤ੍ਰ ਤਾਂਤੇ ਭਯੋ ਅਮਿਤ ਰੂਪ ਕੀ ਖਾਨਿ। ਮਹਾਰੁਦ੍ਰ ਹੂੰ ਰਿਸ ਕਰੈ ਕਾਮਦੇਵ ਪਹਿਚਾਨਿ.” {842} “ਓਡਛੇਸਜਾ ਕੀ ਹਿਤੂ ਚਿਤ੍ਰਮਤੀ ਤਿਹ ਨਾਮ। ਹਨਵਤ ਸਿੰਘਹਿਂ ਸੋ ਰਹੈ ਚਿਤਵਤ ਆਠੋਂ ਜਾਮ.” “ਵਾਂਕੀ ਕਹੀ ਨ ਨ੍ਰਿਪਸੁਤ ਮਾਨੀ। ਚਿਤ੍ਰਮਤੀ ਤਬ ਭਈ ਖਿਸਾਨੀ.” “ਫਾਰ ਚੀਰ ਕਰ ਆਪਨੇ ਮੁਖ ਨਖਘਾਇ ਲਗਾਇ। ਰਾਜਾ ਕੋ ਰੋਖਿਤ ਕਿਯੋ ਤਨ ਕੋ ਚਿਹਨ ਦਿਖਾਇ.” “ਬਚਨ ਸੁਨਤ ਕ੍ਰੁੱਧਿਤ ਨ੍ਰਿਪ ਭਯੋ। ਮਾਰਨ ਹੇਤ ਸੁਤਹਿਂ ਲੈਗਯੋ.” {843} “ਮੰਤ੍ਰਿਨ ਆਨ ਰਾਵ ਸਮਝਾਯੋ। ਤ੍ਰਿਯਚਰਿਤ੍ਰ ਕਿਨਹੂੰ ਨਹਿ ਪਾਯੋ.” {844} “ਕੋਟਿ ਕਸ੍ਟ ਸ੍ਯਾਨੇ ਸਹੈਂ, ਕੈਸੋ ਦਹੈ ਅਨੰਗ, ਨੈਕ ਨੇਹ ਨਹਿ ਕੀਜਿਯੇ ਤਊ ਤਰੁਨਿ ਕੇ ਸੰਗ.” (ਚਰਿਤ੍ਰ ੭੧). “ਪਰੈ ਆਪਦਾ ਕੈਸਿਯੈ ਕੋਟਿ ਕਸ੍ਟ ਸਹਿਲੇਤ, ਤਊ ਸੁਘਰ ਨਰ ਇਸਤ੍ਰਿਅਨ ਭੇਦ ਨ ਅਪਨੋ ਦੇਤ.” (ਚਰਿਤ੍ਰ ੧੯).
Mahan Kosh data provided by Bhai Baljinder Singh (RaraSahib Wale);
See https://www.ik13.com
|
|