Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaar. 1. ਸੁੰਦਰ, ਸੋਹਣੀਆਂ। 2. ਆਚਾਰ ਦਾ ਸੰਖੇਪ। 3. ਚੰਗੇ, ਸ਼ੁਭ। ਉਦਾਹਰਨਾ: 1. ਗਾਵੈ ਕੋ ਗੁਣ ਵਡਿਆਈਆ ਚਾਰ ॥ Japujee, Guru Nanak Dev, 3:4 (P: 2). ਅਤਿ ਸੁੰਦਰ ਬਹੁ ਚਤੁਰ ਸਿਆਨੇ ਬਿਦਿਆ ਰਸਨਾ ਚਾਰ ॥ (ਵਿਦਿਆ ਕਰਕੇ ਸੋਹਣੀ ਹੈ). Raga Devgandhaaree 5, 31, 2:1 (P: 534). 2. ਚਾਰ ਬਿਚਾਰੵ ਬਿਨਸਿਓ ਸਭ ਦੂਆ ॥ Raga Gaurhee 5, Baavan Akhree, 22:5 (P: 254). ਸਤਜੁਗਿ ਸਤੁ ਤੇਤਾ ਜੁਗੀ ਦੁਆਪਰਿ ਪੂਜਾ ਚਾਰ ॥ Raga Gaurhee Ravidas, Asatpadee 1, 1:1 (P: 346). ਉਦਾਹਰਨ: ਮਜਨੁ ਝੂਠਾ ਚੰਡਾਲ ਕਾ ਫੋਕਟ ਚਾਰ ਸੀਂਗਾਰ ॥ (ਭਾਵ ਕਰਮ ਕਾਂਡ). Raga Parbhaatee 1, Asatpadee 3, 2:4 (P: 1343). 3. ਚਾਰ ਅਚਾਰ ਰਹੇ ਉਰਝਾਇ ॥ Raga Gaurhee, Kabir, 9, 2:2 (P: 325).
|
SGGS Gurmukhi-English Dictionary |
1. beautiful, charming, graceful. 2. beauty, goodness, good, decent. 3. character, life-style.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. four fig. some a few.
|
Mahan Kosh Encyclopedia |
ਸੰ. ਚਤੁਰ. ਨਾਮ/n. ਚਹਾਰ. ਚਤ੍ਵਰ-੪. “ਚਾਰ ਪਦਾਰਥ ਜੇ ਕੋ ਮਾਂਗੈ.” (ਸੁਖਮਨੀ) 2. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. “ਲੇ ਕਰ ਚਾਰ ਚਲ੍ਯੋ ਤਤਕਾਲ.” (ਗੁਪ੍ਰਸੂ) 3. ਜੇਲ. ਕੈਦਖ਼ਾਨਾ। 4. ਗਮਨ. ਜਾਣਾ। 5. ਦਾਸ. ਸੇਵਕ। 6. ਆਚਾਰ. ਰੀਤਿ. ਰਸਮ। 7. ਪ੍ਰਚਾਰ. “ਚੇਤ ਨਾ ਕੋ ਚਾਰ ਕੀਓ.” (ਅਕਾਲ) 8. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. “ਲਖੀ ਤਿਹ ਪਾਵਚਾਰ.” (ਰਾਮਾਵ) ਪੈਰਚਾਲ। 9. ਦੇਖੋ- ਚਾਰੁ। 10. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. “ਜਬ ਲਗ ਮੰਤ੍ਰਚਾਰ ਤੈਂ ਕਰਹੈਂ.” (ਚਰਿਤ੍ਰ ੩੯੪) 11. ਪੰਜਾਬੀ ਵਿੱਚ ਅਚਾਰ ਦਾ ਸੰਖੇਪ ਭੀ ਚਾਰ ਹੈ. “ਡੇਲਿਆਂ ਦਾ ਚਾਰ ਦੁੱਧ ਦਹੀਂ ਦੀ ਬਹਾਰ.” (ਭਗਵਾਨ ਸਿੰਘ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|