Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaalee. 1. ਤੁਰੀ, ਅਗੇ ਵਧੀ। 2. ਚਲੀ। 3. ਰੀਤ, ਚਾਲ, ਮਰਿਯਾਦਾ। 4. ਨਿਭੀ, ਚਲੀ। 5. ਆਰੰਭ ਹੋ ਗਿਆ, ਪ੍ਰਚਲਤ ਹੋਣਾ, ਸ਼ੁਰੂ ਹੋ ਗਿਆ। ਉਦਾਹਰਨਾ: 1. ਵਧੀ ਵੇਲਿ ਬਹੁ ਪੀੜੀ ਚਾਲੀ ॥ Raga Aaasaa 5, 101, 3:1 (P: 396). 2. ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥ Raga Aaasaa 4, Chhant 16, 2:2 (P: 449). 3. ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ Raga Dhanaasaree 4, 4, 1:1 (P: 667). 4. ਪ੍ਰੀਤਿ ਕਰੀ ਚਾਲੀ ਨਹੀ ਸਾਥਿ ॥ Raga Raamkalee 5, 29, 1:2 (P: 891). ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥ Salok, Kabir, 13:1 (P: 1365). 5. ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥ Raga Saarang 1, Asatpadee 8, 5:2 (P: 1191).
|
SGGS Gurmukhi-English Dictionary |
go, walk; went, left. (aux.v.) started (tradition), initiated. went along, followed, acted accordingly. accompanied.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. group of prisoners moving under escort (usu. from one jail to another).
|
Mahan Kosh Encyclopedia |
ਨਾਮ/n. ਚਾਲੀਸ. ਚਤ੍ਵਾਰਿੰਸ਼ਤ-੪੦। 2. ਡਾਟ ਲਾਉਣ ਦਾ ਢਾਂਚਾ। 3. ਰੀਤੀ. ਚਾਲ. ਮਰਯਾਦਾ. “ਗੁਰਸਿਖ ਮੀਤ, ਚਲਹੁ ਗੁਰਚਾਲੀ.” (ਧਨਾ ਮਃ ੪) 4. ਚੱਲੀ. ਪ੍ਰਵਿਰਤ ਹੋਈ. “ਕਥਾ ਪੁਨੀਤ ਨ ਚਾਲੀ.” (ਸਾਰ ਪਰਮਾਨੰਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|