Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chéṫ⒤. 1. ਸਿਮਰ, ਯਾਦ ਕਰ। 2. ਯਾਦ ਰੱਖ, ਚੇਤੇ ਰੱਖ। 3. ਬਿਕਰਮੀ ਸੰਮਤ ਦਾ ਪਹਿਲਾ ਮਹੀਨਾ। 4. ਸੋਚ ਕੇ, ਵਿਚਾਰ ਕੇ। ਉਦਾਹਰਨਾ: 1. ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥ Raga Sireeraag 3, 54, 1:1 (P: 34). ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ ॥ Raga Sireeraag 1, Pahray 2, 1:6 (P: 75). 2. ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥ Raga Sireeraag 1, Pahray 1, 2:4 (P: 75). 3. ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ Raga Maajh 5, Baaraa Maaha-Maajh, 2:1 (P: 133). ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜਲੀਆਂ ॥ Raga Aaasaa, Farid, 2, 6:1 (P: 488). 4. ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥ Raga Aaasaa, Kabir, 23, 3:2 (P: 482). ਚੇਤਿ ਸੁਚੇਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥ (ਯਾਦ ਕਰ/ਵਿਚਾਰ ਕੇ). Raga Gaurhee, Kabir, 73, 2:2 (P: 339).
|
SGGS Gurmukhi-English Dictionary |
1. remember, think of, be conscious of, meditate on, recite. 2. by remembering/reciting. 3. in the month of “Chet” of Bikrami calendar. 4. by giving good though to, carefully, thoughtfully.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਚਿੰਤਨ ਕਰਕੇ. ਸਮਰਣ ਕਰਕੇ. “ਹਰਿ ਚੇਤਿ ਖਾਹਿ ਤਿਨਾ ਸਫਲੁ ਹੈ.” (ਮਃ ੪ ਵਾਰ ਸ੍ਰੀ) 2. ਚੈਤ੍ਰ ਮੇਂ. ਚੇਤ ਵਿੱਚ. “ਚੇਤਿ ਗੋਵਿੰਦੁ ਅਰਾਧੀਐ.” (ਮਾਝ ਬਾਰਹਮਾਹਾ) 3. ਚੇਤਣਾ ਕ੍ਰਿਯਾ ਦਾ ਅਮਰ. ਤੂੰ ਯਾਦ ਕਰ. “ਚੇਤਿ ਮਨਾ, ਪਾਰਬ੍ਰਹਮੁ.” (ਗਉ ਮਃ ੫) “ਮੇਰੇ ਮਨ! ਚੇਤਿ ਸਚਾ ਸੋਇ.” (ਵਡ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|