Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaaᴺḋ. ਚੰਦਰਮਾ. ਉਦਾਹਰਨ: ਕੇਤੇ ਇੰਦ ਚੰਦ ਸੂ ਕੇਤੇ ਕੇਤੇ ਮੰਡਲ ਦੇਸ ॥ Japujee, Guru Nanak Dev, 35:6 (P: 7). ਚੰਦ ਸੂਰਜ ਕੀ ਪਾਏ ਗੰਢਿ ॥ (ਭਾਵ ਸੀਤਲਤਾ). Raga Raamkalee 3, Vaar 12, Salok, 1, 4:3 (P: 952).
|
SGGS Gurmukhi-English Dictionary |
moon. beautiful (like moon). calmness. oh moon/beautiful! as per Yogic traditions, a supposed breath/energy channel from left nostril to top of skull.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. moon; a moon shaped ornament adj. fig. moonlike, beautiful. adj. some, a few.
|
Mahan Kosh Encyclopedia |
ਸੰ. चन्द्. ਧਾ. ਚਮਕਣਾ, ਖ਼ੁਸ਼ ਹੋਣਾ। 2. ਸੰ. ਚੰਦ੍ਰ. ਨਾਮ/n. ਚੰਦ੍ਰਮਾ. ਚਾਂਦ. “ਚੰਦ ਦੇਖਿ ਬਿਗਸਹਿ ਕਉਲਾਰ.” (ਬਸੰ ਮਃ ੫) ਦੇਖੋ- ਸੋਮ ੨। 3. ਇੱਕ ਸੰਖ੍ਯਾ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. “ਚੰਦ ਅਗਨਿ ਰਸ ਮਹੀ ਗਿਨ ਭਾਦੋਂ ਪੂਰਨਮਾਸ.”{884} (ਗੁਪ੍ਰਸੂ) ਅਰਥਾਤ- ੧੬੩੧। 4. ਚੰਦ੍ਰਸ੍ਵਰ. ਇੜਾ ਨਾੜੀ. “ਚੰਦ ਸਤ ਭੇਦਿਆ.” (ਮਾਰੂ ਜੈਦੇਵ) ਦੇਖੋ- ਚੰਦਸਤ ੨। 5. ਭਾਵ- ਆਤਮਾ. “ਚੰਦੁ ਗੁਪਤੁ ਗੈਣਾਰਿ.” (ਬਿਲਾ ਥਿਤੀ ਮਃ ੧) ਆਤਮਾ ਗੁਪਤ ਹੈ ਦਸਮਦ੍ਵਾਰ ਵਿੱਚ। 6. ਚੌਹਾਨਵੰਸ਼ੀ ਪ੍ਰਿਥੀਰਾਜ ਦਿੱਲੀਪਤਿ ਦੇ ਦਰਬਾਰ ਦਾ ਭੂਸ਼ਣ ਚੰਦਕਵਿ, ਜਿਸ ਨੇ ੬੯ ਅਧ੍ਯਾਵਾਂ ਦਾ “ਪ੍ਰਿਥੀਰਾਜਰਾਯਸੋ” ਨਾਮਕ ਗ੍ਰੰਥ ਰਾਜਪੂਤਵੰਸ਼ ਦਾ ਇਤਿਹਾਸਰੂਪ ਲਿਖਿਆ ਹੈ. ਇਸ ਦਾ ਪ੍ਰਸਿੱਧ ਨਾਮ ਚੰਦ ਬਰਦਾਈ ਹੈ। 7. ਮਹਾਭਾਰਤ ਦੇ ਉਦ੍ਯੋਗ ਪਰਵ ਦਾ ਉਲਥਾਕਾਰ ਇੱਕ ਸੁਨਿਆਰਾ ਕਵਿ। 8. ਫ਼ਾ. [چنّد] ਵਿ. ਕੁਛ. ਤਨਿਕ. ਥੋੜਾ. “ਚੰਦ ਰੋਜ ਚਲਨਾ ਕਿਛੁ ਪਕੜੋ ਕਰਾਰ.” (ਨਸੀਹਤ) 9. ਕਿਤਨਾ. ਕਿਸਕ਼ਦਰ. Footnotes: {884} ਚੰਦ (੧), ਅਗਨਿ (੩), ਰਸ (੬), ਮਹੀ (੧).
Mahan Kosh data provided by Bhai Baljinder Singh (RaraSahib Wale);
See https://www.ik13.com
|
|