Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaᴺḋ. 1. ਖੁਸ਼ੀ ਦੇ ਗੀਤ। 2. ਵੇਦ। ਉਦਾਹਰਨਾ: 1. ਗੂੰਗਾ ਬਕਤ ਗਾਵੈ ਬਹੁ ਛੰਦ ॥ Raga Raamkalee 5, Asatpadee 4, 4:2 (P: 914). 2. ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ ॥ Saw-yay, Guru Arjan Dev, 7:1 (P: 1388).
|
SGGS Gurmukhi-English Dictionary |
1. songs of happiness. 2. Vedas.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. any of several poetic forms or modes; song, stanza or poem written in this mode.
|
Mahan Kosh Encyclopedia |
ਸੰ. छन्द्. ਧਾ. ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। 2. ਨਾਮ/n. ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜ਼ਮ। 3. ਵੇਦ। 4. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। 5. ਅਭਿਲਾਖਾ. ਇੱਛਾ. “ਤਜੇ ਸਰਬ ਆਸਾ ਰਹੇ ਏਕ ਛੰਦੰ.” (ਦੱਤਾਵ) 6. ਬੰਧਨ. “ਸਭ ਚੂਕੇ ਜਮ ਕੇ ਛੰਦੇ.” (ਬਿਲਾ ਮਃ ੪) 7. ਕਪਟ. ਛਲ। 8. ਅਭਿਪ੍ਰਾਯ. ਮਤਲਬ। 9. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋਗਈ ਅਰ ਇਸੇ ਕਰਕੇ ਵੇਦ ਦਾ ਨਾਉਂ “ਛੰਦ” ਪਿਆ. 10. ਗੁਰੁਪ੍ਰਤਾਪ ਸੂਰਯ ਵਿੱਚ ਕੇਵਲ “ਛੰਦ” ਪਦ ਲਿਖਕੇ “ਹੰਸਗਤਿ” ਛੰਦ ਦਾ ਰੂਪਾਂਤਰ ਦਿੱਤਾ ਹੈ, ਯਥਾ- ਗੁਰੁ ਤੇ ਵਿਛੜਾ ਸਿੱਖ, ਲੋਭੀ ਨਾਮ ਕਹੁ, ਬਖ਼ਸ਼ੈ ਗੁਰੁ ਬਖਸ਼ੰਦ, ਮੇਲੈ ਛਾਡਰਹੁ, ਔਗੁਣਹਾਰੇ ਨੀਤ, ਚਲੇ ਨ ਸਾਚਮਗ, ਲੰਪਟਭਏ ਕੁਟੰਬ, ਨ ਮਿਥ੍ਯਾ ਲਖ੍ਯੋ ਜਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|