Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jap⒰. 1. ਗੁਰੂ ਨਾਨਕ ਸਾਹਿਬ ਦੀ ਇਕ ਬਾਣੀ ਜਿਸ ਦੀਆਂ 38 ਪਉੜੀਆਂ ਤੇ ਦੋ ਸਲੋਕ ਹਨ। ਇਹ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਉਪਰ ਹੈ। 2. ਜਾਪ, ਜਪ। 3. ਜਾਪ ਕਰਨਾ। 1. name of Guru Nanak Dev Ji’s superb Bani. 2. meditation. 3. to meditate, to repeat/chant. ਉਦਾਹਰਨਾ: 1. ਜਪੁ ॥ Japujee, Guru Nanak Dev, 1, (P: 1). 2. ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ Raga Aaasaa 5, So-Purakh, 4, 2:1 (P: 12). 3. ਮੈ ਮੂਰਖ ਹਰਿ ਹਰਿ ਜਪੁ ਪੜਿਆ ॥ (ਜਾਪ ਕਰਨਾ ਹੀ ਪੜਿਆ/ਸਿਖਿਆ ਹੈ). Raga Gaurhee 4, 39, 1:3 (P: 163).
|
SGGS Gurmukhi-English Dictionary |
1. name of Guru Nanak Dev Ji’s Bani that is inscribed in the 1st 8 pages of Sri Guru Granth Sahib. 2. recitation, reading. 3. meditation. 4. worship. 5. the act of remembering.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. a devotional composition recited by Sikhs usu. as early morning prayer;also ਜਪੁਜੀ.
|
Mahan Kosh Encyclopedia |
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. “ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ.” (ਨਾਪ੍ਰ){951} 2. ਮੰਤ੍ਰਪਾਠ. “ਜਪੁ ਤਪੁ ਸੰਜਮੁ ਧਰਮੁ ਨ ਕਮਾਇਆ.” (ਸੋਪੁਰਖੁ) 3. ਜਪ੍ਯ. ਵਿ. ਜਪਣ ਯੋਗ੍ਯ. Footnotes: {951} ਕਈ ਆਖਦੇ ਹਨ ਕਿ ਜਪੁ ਦੇ ਪਦ ੪੦ ਹਨ. ਉਹ ਸੂਹੀ ਦੀ ਵਾਰ ਦਾ ਸਲੋਕ ਮਃ ੧ “ਦੁਇ ਦੀਵੇ ਚਉਦਹ ਹਟ ਨਾਲੇ” ××× ਜਪੁ ਦਾ ਪਾਠ ਗਿਣਦੇ ਹਨ. ਬਾਬਾ ਸਾਹਿਬਸਿੰਘ ਜੀ ਵੇਦੀ ਦੇ ਸੇਵਕ- “ਇਹੁ ਜਪੁ ਕਰਤੇ ਪੁਰਖ ਕਾ ਸਚੁ ਨਾਨਕ ਕੀਆ ਬਖਾਨ.” ××× ਇਹ ਪਦ ਨਾਲ ਜੋੜਦੇ ਹਨ, ਪਰ ਇਹ ਸਾਰੀਆਂ ਮਨਕਲਪਿਤ ਗੱਲਾਂ ਹਨ. ਜਿਤਨਾ ਪਾਠ ਜਪੁ ਦਾ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਮੁੱਢ ਵੇਖੀਦਾ ਹੈ, ਇਹ ਮੁਕੰਮਲ ਬਾਣੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|