Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jarvaaṇaa. 1. ਬਲਵਾਨ, ਜ਼ਾਲਮ। 2. ਜਰਾ ਦਾ ਵਰਣ (ਰੰਗ) ਬੁਢੇਪੇ ਦਾ ਰੰਗ, ਚਿਟੇ ਵਾਲ। 1. tyrant, autocrat. 2. signs of old age. ਉਦਾਹਰਨਾ: 1. ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥ Raga Sireeraag 4, Pahray 2, 5:1 (P: 76). ਉਦਾਹਰਨ: ਜਰੁ ਜਰਵਾਣਾ ਕੰਨੑਿ ਚੜਿਆ ਨਚਸੀ ॥ Raga Malaar 1, Vaar 26:4 (P: 1290). 2. ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥ (‘ਦਰਪਣ’ ‘ਜਰਵਾਣਾ’ ਦਾ ਅਰਥ ‘ਬਲਵਾਲਾ ਬੁਢਾਪਾ’ - ਉਹ ਬੁਢਾਪਾ ਜੋ ਟਾਲਿਆ ਨਾ ਜਾ ਸਕੇ, ਕਰਦਾ ਹੈ). Raga Aaasaa 1, Vaar 5:4 (P: 465).
|
SGGS Gurmukhi-English Dictionary |
1. tyrant. 2. old age.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. tyrant, oppressor, mighty, powerful, persecutor; invader.
|
Mahan Kosh Encyclopedia |
(ਜਰਵਾਨਾ) ਵਿ. ਜ਼ੋਰਾਵਰ. ਬਲਵਾਨ. “ਜਰੁ ਜਰਵਾਣਾ ਕੰਨਿ.” (ਸ੍ਰੀ ਮਃ ੧ ਪਹਰੇ) “ਸਭਹਿ ਨ ਸੀਸ ਕਾਲ ਜਰਵਾਨਾ.” (ਚਰਿਤ੍ਰ ੨੬੬) 2. ਸੰ. ਜਰਾਵਾਹਨ. ਨਾਮ/n. ਬੁਢਾਪਾ ਹੈ ਜਿਸ ਦੀ ਸਵਾਰੀ, ਕਾਲ. ਮ੍ਰਿਤ੍ਯੁ। 3. ਜਰਾਵਰਣ. ਬੁਢੇਪੇ ਦਾ ਰੰਗ. ਸਫ਼ੇਦ ਰੋਮ. “ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਇਐ.” (ਵਾਰ ਆਸਾ) ਜੇ ਚਿੱਟੇ ਰੋਮ ਕੋਈ ਪੁੱਟਦੇਵੇ ਜਾਂ ਰੰਗ ਲਵੇ, ਤਦ ਜਰਾ ਆਪਣਾ ਰੰਗ ਸ਼ਰੀਰ ਪੁਰ ਬਰਾਬਰ ਕਰਦੀ ਆਉਂਦੀ ਹੈ। 4. ਵੀਰਭਦ੍ਰ. ਸ਼ਿਵ ਦਾ ਪ੍ਰਧਾਨ ਅਤੇ ਮਹਾਵੀਰ ਗਣ, ਜੋ ਦਕ੍ਸ਼ ਦਾ ਯਗ੍ਯ ਨਾਸ਼ ਕਰਨ ਲਈ ਸ਼ਿਵ ਦੇ ਮੱਥੇ ਵਿੱਚੋਂ ਪ੍ਰਗਟ ਹੋਇਆ. “ਜਾਗ ਸੁ ਜੰਮੀ ਜੁੱਧ ਨੂੰ ਜਰਵਾਣਾ ਜਣੁ ਮਿਰੜਾਇ ਕੈ.” (ਚੰਡੀ ੩) ਜਾਗ (ਅਗਨੀ) ਰੂਪ ਕਾਲੀ ਜੁੱਧ ਲਈ ਜਨਮੀ, ਮਾਨੋ ਮਿਰੜਾਇ (ਮ੍ਰਿੜ-ਸ਼ਿਵ) ਤੋਂ ਵੀਰਭਦ੍ਰ ਉਪਜਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|